18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬੰਗਾਲ ਨੂੰ ਵੰਡੇ ਬਿਨਾਂ ਗੋਰਖਾ ਮੁੱਦੇ ਨੂੰ ਸੰਵਿਧਾਨਕ ਤÏਰ 'ਤੇ ਹੱਲ ਕਰਾਂਗੇ-ਅਮਿਤ ਸ਼ਾਹ <br/>

Ad Position 21
No active advertisement
ਅਜੀਤ ਡੈਸਕ 15-04-2026
ਗੰਗਾਰਾਮਪੁਰ (ਪੱਛਮੀ ਬੰਗਾਲ), 14 ਅਪ੍ਰੈਲ (ਪੀ.ਟੀ.ਆਈ.) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦਾਰਜੀਲਿੰਗ ਪਹਾੜੀਆਂ ਵਿਚ ਗੋਰਖਾ ਮੁੱਦੇ ਨੂੰ ਪੱਛਮੀ ਬੰਗਾਲ ਨੂੰ ਵੰਡੇ ਬਿਨਾਂ ਸੰਵਿਧਾਨਕ ਤÏਰ 'ਤੇ ਹੱਲ ਕਰੇਗੀ¢ ਉਤਰੀ ਬੰਗਾਲ ਦੇ ਦੱਖਣੀ ਦਿਨਾਜਪੁਰ ਜ਼ਿਲ੍ਹੇ ਦੇ ਗੰਗਾਰਾਮਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਦੋਸ਼ ਲਗਾਇਆ ਕਿ ਆਮ ਜਨਤਾ ਉਨਤੀ ਪਾਰਟੀ ਦੇ ਸੰਸਥਾਪਕ ਹੁਮਾਯੂੰ ਕਬੀਰ, ਮੁੱਖ ਮੰਤਰੀ ਅਤੇ ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਦੇ ਏਜੰਟ ਹਨ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਬਾਬਰੀ ਮਸਜਿਦ ਦੇ ਰੂਪ ਵਿੱਚ ਇੱਕ ਮਸਜਿਦ ਬਣਾ ਰਹੇ ਹਨ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਇਸ ਮਸਜਿਦ ਨੂੰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗੀ | ਅਮਿਤ ਸ਼ਾਹ ਨੇ ਪੱਛਮੀ ਬੰਗਾਲ ਤੋਂ ਦੂਜੇ ਰਾਜਾਂ ਨੂੰ ਆਲੂਆਂ ਦੀ ਸਪਲਾਈ ਖੋਲ੍ਹਣ ਦਾ ਵੀ ਵਾਅਦਾ ਕੀਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਮਿਲ ਸਕੇ¢ ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਭਾਜਪਾ ਪੱਛਮੀ ਬੰਗਾਲ ਵਿਚ ਰਾਜਨੀਤਿਕ ਹਿੰਸਾ ਅਤੇ 'ਸਿੰਡੀਕੇਟ ਰਾਜ' ਨੂੰ ਖਤਮ ਕਰੇਗੀ ਅਤੇ ਘੁਸਪੈਠੀਆਂ ਨੂੰ ਬਾਹਰ ਕੱਢ ਦੇਵੇਗੀ¢

Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਬੌਬੀ ਨੇ ਨਿਆਇਕ ਪ੍ਰੀਖਿਆ ਪਾਸ ਪਿ੍ਆ ਗੋਇਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਬਿਲਡਰਾਂ ਦੇ ਖ਼ਿਲਾਫ਼ 8 ਸੂਬਿਆਂ 'ਚ ਕਾਰਵਾਈ
Ad Position 24