18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗੁਲਜ਼ਾਰ ਬੌਬੀ ਨੇ ਨਿਆਇਕ ਪ੍ਰੀਖਿਆ ਪਾਸ ਪਿ੍ਆ ਗੋਇਲ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 15-04-2026
ਦਿੜ੍ਹਬਾ ਮੰਡੀ, 14 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਦਿੜ੍ਹਬਾ ਦੀ ਪਿ੍ਆ ਗੋਇਲ ਨੇ ਗੁਜਰਾਤ ਨਿਆਇਕ ਪ੍ਰੀਖਿਆ ਪਾਸ ਕਰ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ, ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਸਨਮਾਨਿਤ ਕੀਤਾ | ਪਿ੍ਆ ਗੋਇਲ ਨੇ ਅਪਣੀ ਇਸ ਸਫਲਤਾ ਦਾ ਸਿਹਰਾ ਮਾਪਿਆਂ ਦੇ ਅਸ਼ੀਰਵਾਦ ਅਤੇ ਸਖ਼ਤ ਮਿਹਨਤ ਨੂੰ ਦਿੱਤਾ ਹੈ | ਗੁਲਜ਼ਾਰ ਬੌਬੀ ਨੇ ਗੋਇਲ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੀਆ ਗੋਇਲ ਦੀ ਸਫਲਤਾ ਨਾਲ ਪਿਛੜੇ ਹਲਕੇ ਦਿੜ੍ਹਬੇ ਦਾ ਨਾਂਅ ਰੌਸ਼ਨ ਹੋਇਆ ਹੈ | ਜਿਸ ਨਾਲ ਇਲਾਕੇ ਦੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੇਗੀ | ਇਸ ਮੌਕੇ ਹਰਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ, ਰਣਜੀਤ ਸਿੰਘ ਖੇਤਲਾ, ਜਗਦੀਸ਼ ਸਿੰਘ, ਡਾਕਟਰ ਰਾਜ, ਗੁਰਸੇਵਕ ਸਿੰਘ, ਡਾਕਟਰ ਜਗਰਾਜ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਗੜ੍ਹ ਹਲਕੇ 'ਚ ਰੂਬਲ ਨਾਰੀਕੇ ਨੇ ਮਘਾਈਆਂ ਸਿਆਸੀ ਸਰਗਰਮੀਆਂ ਅਗਲੀ ਖ਼ਬਰ ਬੰਗਾਲ ਨੂੰ ਵੰਡੇ ਬਿਨਾਂ ਗੋਰਖਾ ਮੁੱਦੇ ਨੂੰ ਸੰਵਿਧਾਨਕ ਤÏਰ 'ਤੇ ਹੱਲ ਕਰਾਂਗੇ-ਅਮਿਤ ਸ਼ਾਹ <br/>
Ad Position 24