04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਲਾਂਘਾ ਤਿਆਰ ਕਰਨ ਲਈ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਈ ਭਾਰਤੀ ਫ਼ੌਜ

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-23 ਮਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਸ਼ੁਰੂ ਹੋ ਰਹੀ ਸਾਲਾਨਾ ਯਾਤਰਾ ਤੋਂ ਪਹਿਲਾਂ ਅੱਜ ਸੰਗਤ ਲਈ ਲਾਂਘਾ ਤਿਆਰ ਕਰਨ ਹਿੱਤ ਭਾਰਤੀ ਫੌਜ ਦੀ ਟੀਮ ਅਤੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ | ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਮੈਨੇਜਮੈਂਟ ਟਰੱਸਟ ਦੇ ਸੀ. ਈ. ਓ. ਸੇਵਾ ਸਿੰਘ ਨੇ ਰਵਾਨਗੀ ਦੀ ਅਰਦਾਸ ਮਗਰੋਂ ਭਾਰਤੀ ਸੈਨਾ ਦੇ ਜਵਾਨਾਂ ਨੂੰ ਸਨਮਾਨਿਤ ਕੀਤਾ | ਇਸ ਸਬੰਧੀ ਸੇਵਾ ਸਿੰਘ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਭਾਰਤੀ ਫੌਜ ਦੀ ਇਕ ਟੀਮ ਵਲੋਂ ਹੇਮਕੁੰਟ ਸਾਹਿਬ ਮਾਰਗ ਦੀ ਰੇਕੀ ਕੀਤੀ ਗਈ ਸੀ, ਇਸ ਦੌਰਾਨ ਸਾਹਮਣੇ ਆਇਆ ਕਿ ਸ੍ਰੀ ਹੇਮਕੁੰਟ ਸਾਹਿਬ ਅਤੇ ਅਟਲਾਕੋਟੀ ਗਲੇਸ਼ੀਅਰ ਵਿਖੇ 8 ਫੁੱਟ ਤੋਂ ਵਧੇਰੇ ਬਰਫ ਜੰਮੀ ਹੋਈ ਹੈ ਜਦਕਿ ਸਰੋਵਰ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਉਕਤ ਟੀਮ ਘਾਂਘਰੀਆ (ਗੋਬਿੰਦ ਧਾਮ) ਵਿਖੇ ਰਹਿੰਦੇ ਹੋਏ ਰੋਜ਼ਾਨਾ ਉਪਰ ਹੇਮਕੁੰਟ ਸਾਹਿਬ ਵੱਲ ਅੱਗੇ ਵਧਦੇ ਹੋਏ ਬਰਫ ਨੂੰ ਕੱਟ ਕੇ ਰਸਤਾ ਬਣਾਉਣ ਦੀ ਸੇਵਾ ਨਿਭਾਉਣਗੇ ਅਤੇ ਇਹ ਲਾਂਘਾ 3 ਹਫਤਿਆਂ 'ਚ ਤਿਆਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ 23 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣਗੇ ਜਿਸ ਲਈ ਪਹਿਲਾ ਜਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ | ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਫੌਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਫੌਜ, ਉਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਸਾਲ ਯਾਤਰਾ ਹੁੰਦੀ ਹੈ, ਜਿਸ 'ਚ ਵੱਡੀ ਗਿਣਤੀ 'ਚ ਆਉਣ ਵਾਲੇ ਸ਼ਰਧਾਲੂ ਸ੍ਰੀ ਹੇਮਕੁੰਟ

Ad Position 22
No active advertisement
ਪਿਛਲੀ ਖ਼ਬਰ ਕਾਮਧੇਨੂ ਲਿਮਟਡ ਨੇ 'ਨਕਲੀ' ਬ੍ਰਾਂਡ ਖ਼ਿਲਾਫ਼ ਜਿੱਤੀ ਕਾਨੂੰਨੀ ਜੰਗ, ਹਾਈ ਕੋਰਟ ਦਾ ਸਖ਼ਤ ਹੁਕਮ <br/> ਅਗਲੀ ਖ਼ਬਰ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ
Ad Position 24