ਬਰਨਾਲਾ, 16 ਅਪ੍ਰੈਲ (ਅਸ਼ੋਕ ਭਾਰਤੀ)-ਸੀ.ਬੀ.ਐਸ.ਈ. ਬੋਰਡ ਦਸਵੀਂ ਦੀ ਪ੍ਰੀਖਿਆ ਵਿਚੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਰੋਡ ਬਰਨਾਲਾ ਦੀ ਹੋਣਹਾਰ ਵਿਦਿਆਰਥਣ ਹਰਉਨਦੀਪ ਕੌਰ ਨੇ 99.4 ਫੀਸਦੀ (497/500) ਅੰਕ ਹਾਸਲ ਕਰਕੇ ਆਲ ਇੰਡੀਆ ਰੈਂਕ ਚੌਥਾ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਰੈਂਕ ਹਾਸਲ ਕਰ ਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਵਿਦਿਆਰਥਣ ਹਰਉਨਦੀਪ ਕੌਰ, ਉਸਦੇ ਪਿਤਾ ਪਰਮਜੀਤ ਸਿੰਘ ਧਾਲੀਵਾਲ (ਆਰ.ਐਮ. ਪੰਜਾਬ ਰਾਜ ਬੀਜ ਨਿਗਮ), ਮਾਤਾ ਜਗਜੀਤ ਕੌਰ (ਗਣਿਤ ਅਧਿਆਪਕ) ਦਾ ਪਰਿਵਾਰਕ ਮੈਂਬਰਾਂ ਨੇ ਮੂੰਹ ਮਿੱਠਾ ਕਰਵਾਇਆ |