20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਾਸਮਤੀ ਝੋਨੇ ਦੇ ਭਾਅ ’ਚ ਤੇਜ਼ੀ, ਕਿਸਾਨਾਂ ਦੇ ਚਿਹਰੇ ਖਿੜੇ

ਮੂਨਕ, 20 ਅਕਤੂਬਰ (ਕੇਵਲ ਸਿੰਗਲਾ)-ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿਚ ਬਾਸਮਤੀ ਝੋਨੇ ਦੀ ਆਮਦ ਵਧਣ ਦੇ ਬਾਵਜੂਦ ਇਸ ਦੇ ਭਾਅ ਵਿਚ ਆ ਰਹੀ ਤੇਜ਼ੀ ਨੇ ਕਿਸਾਨਾਂ ਦੇ ਚਿਹਰੇ ਖਿੜਾ ਦਿੱਤੇ ਹਨ। ਬਾਸਮਤੀ ਦੀ 1121 ਕਿਸਮ ਦੇ ਭਾਅ ਹਰਿਆਣਾ ਦੀਆਂ ਕੁਝ ਮੰਡੀਆਂ ਵਿਚ 5,000 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਹੋਣ ਦੀਆਂ ਰਿਪੋਰਟਾਂ ਹਨ, ਜਦਕਿ 1718 ਅਤੇ 1401 ਕਿਸਮਾਂ ਦੇ ਭਾਅ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿਚ 4,800 ਰੁਪਏ ਤੋਂ ਉੱਪਰ ਦੱਸੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-10-2026
ਮੂਨਕ, 20 ਅਕਤੂਬਰ (ਕੇਵਲ ਸਿੰਗਲਾ)-ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿਚ ਬਾਸਮਤੀ ਝੋਨੇ ਦੀ ਆਮਦ ਵਧਣ ਦੇ ਬਾਵਜੂਦ ਇਸ ਦੇ ਭਾਅ ਵਿਚ ਆ ਰਹੀ ਤੇਜ਼ੀ ਨੇ ਕਿਸਾਨਾਂ ਦੇ ਚਿਹਰੇ ਖਿੜਾ ਦਿੱਤੇ ਹਨ। ਬਾਸਮਤੀ ਦੀ 1121 ਕਿਸਮ ਦੇ ਭਾਅ ਹਰਿਆਣਾ ਦੀਆਂ ਕੁਝ ਮੰਡੀਆਂ ਵਿਚ 5,000 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਹੋਣ ਦੀਆਂ ਰਿਪੋਰਟਾਂ ਹਨ, ਜਦਕਿ 1718 ਅਤੇ 1401 ਕਿਸਮਾਂ ਦੇ ਭਾਅ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿਚ 4,800 ਰੁਪਏ ਤੋਂ ਉੱਪਰ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ 1509 ਕਿਸਮ ਦੇ ਭਾਅ 4,300 ਤੋਂ 4,600 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਹੇ ਹਨ। ਭਾਅ ਵਿਚ ਆਈ ਇਸ ਮਜ਼ਬੂਤੀ ਕਾਰਨ ਕਿਸਾਨ ਇਸ ਵਾਰ ਬਾਸਮਤੀ ਦੀ ਫ਼ਸਲ ਤੋਂ ਚੰਗੀ ਆਮਦਨ ਦੀ ਆਸ ਲਾਈ ਬੈਠੇ ਹਨ।
Ad Position 22
No active advertisement
ਪਿਛਲੀ ਖ਼ਬਰ ਝੋਟੇ ਦੇ ਕਾਤਲ ਅਸ਼ਵਨੀ ਨੂੰ ਅਸਲ੍ਹਾ ਲਾਇਸੰਸ ਜਾਰੀ ਕਰਨ ’ਤੇ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਬਲਵਿੰਦਰਪਾਲ ਸਿੰਘ ਹੈਪੀ ਭਾਜਪਾ ਪੰਜਾਬ ਐਸ. ਸੀ. ਮੋਰਚਾ ਦੇ ਸਟੇਟ ਐਗਜ਼ੀਕਿਊਟਿਵ ਮੈਂਬਰ ਨਿਯੁਕਤ
Ad Position 24