18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੇਂਦਰੀ ਅਤੇ ਸੂਬਾਈ ਪੰਜ ਵਿਭਾਗ ਮਿਲ ਕੇ ਵੀ ਜਲਿ੍ਹਆਂਵਾਲਾ ਬਾਗ ਦਾ ਬਾਹਰੀ ਹਿੱਸਾ ਨਹੀਂ ਕਰਵਾ ਸਕੇ ਕਬਜ਼ਾਮੁਕਤ

Ad Position 21
No active advertisement
ਅਜੀਤ ਡੈਸਕ 17-04-2026
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)-ਸਥਾਨਕ ਜਲਿ੍ਹਆਂਵਾਲਾ ਬਾਗ਼ ਦੇ ਪ੍ਰਮੁੱਖ ਪ੍ਰਵੇਸ਼ ਰਸਤੇ 'ਤੇ ਲਗਾਏ ਗਏ ਪੁਲਿਸ ਦੇ ਬੈਰੀਕੇਡ, ਬਿਜਲੀ ਦੇ ਬਕਸੇ, ਸਾਫ਼ ਪਾਣੀ ਦੀ ਬੰਦ ਪਈ ਮਸ਼ੀਨ, ਕੂੜੇਦਾਨ ਆਦਿ ਇਸ ਸ਼ਹੀਦੀ ਸਮਾਰਕ ਦੀ ਬਾਹਰੀ ਦਿੱਖ ਨੂੰ ਵੱਡੀ ਢਾਹ ਲੱਗਾ ਰਹੇ ਹਨ | ਇਸ ਦੇ ਇਲਾਵਾ ਸਮਾਰਕ ਦੇ ਬਾਹਰ ਯਾਤਰੂਆਂ ਦੇ ਦਾਖ਼ਲੇ ਲਈ ਸਥਾਪਤ ਕੀਤੀਆਂ ਗਈਆਂ ਟਿਕਟ ਖਿੜਕੀਆਂ ਵੀ ਸਮਾਰਕ ਦੀ ਦਿੱਖ ਨੂੰ ਖ਼ਰਾਬ ਕਰ ਰਹੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਜਲਿ੍ਹਆਂਵਾਲਾ ਬਾਗ ਸਮਾਰਕ ਦੇ ਅੰਦਰਲੇ ਤੇ ਬਾਹਰੀ ਹਿੱਸੇ ਦੀ ਦੇਖ-ਰੇਖ ਲਈ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ, ਪੁਰਾਤਤਵ ਵਿਭਾਗ, ਅਹਿਮਦਾਬਾਦ (ਗੁਜਰਾਤ) ਆਧਾਰਿਤ ਵਾਮਾ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਡ ਨਾਮੀ ਕੰਪਨੀ, ਅੰਮਿ੍ਤਸਰ ਕਲਚਰਲ ਟੂਰਿਜ਼ਮ ਐਂਡ ਡਿਵੈਲਪਮੈਂਟ ਅਥਾਰਿਟੀ, ਨਗਰ ਨਿਗਮ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਹਾਲਾਂਕਿ, ਇਹ ਸਾਰੇ ਵਿਭਾਗ ਮਿਲ ਕੇ ਵੀ ਪਿਛਲੇ 4 ਸਾਲਾਂ 'ਚ ਜਲਿ੍ਹਆਂਵਾਲਾ ਬਾਗ ਦੇ ਪ੍ਰਵੇਸ਼ ਰਸਤੇ ਦੇ ਨਾਲ ਲਗਭਗ 13-14 ਫੁੱਟ ਦੇ ਹਿੱਸੇ 'ਚੋਂ ਬੇਲੋੜੀਆਂ ਰੋਕਾਂ ਨਹੀਂ ਹਟਾ ਸਕੇ ਹਨ | ਸ਼ਹਿਰ ਦੇ ਟਾਊਨ ਹਾਲ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਜਲਿ੍ਹਆਂਵਾਲਾ ਬਾਗ ਸਮਾਰਕ ਦੇ ਬਾਹਰ ਸਥਾਪਤ ਕੀਤੀਆਂ ਗਈਆਂ ਉਕਤ ਰੋਕਾਂ ਬਾਰੇ ਸਥਾਨਕ ਵਿਰਾਸਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਇੱਥੋਂ ਨਿਕਲ ਕੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਉਕਤ ਨਾਜਾਇਜ਼ ਕਬਜ਼ਿਆਂ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ | ਉੱਧਰ, ਪੰਜਾਬ ਹੈਰੀਟੇਜ ਫਾਊਾਡੇਸ਼ਨ ਦੇ ਪ੍ਰਧਾਨ ਡਾ: ਸੁਰਿੰਦਰ ਕੌਰ ਕੰਵਲ ਨੇ ਕੇਂਦਰੀ ਸਭਿਆਚਾਰਕ ਵਿਭਾਗ ਨੂੰ ਪੱਤਰ ਲਿਖ ਕੇ ਸਮਾਰਕ ਦੇ ਪ੍ਰਵੇਸ਼ ਰਸਤੇ ਦੇ ਨਾਲ ਬਾਹਰਲੇ ਪਾਸੇ ਬਣਾਈਆਂ ਗਈਆਂ 4 ਟਿਕਟ ਖਿੜਕੀਆਂ, ਕਬਜ਼ਿਆਂ ਦੇ ਨਾਲ-ਨਾਲ ਬੇਲੋੜੀਆਂ ਰੋਕਾਂ ਨੂੰ ਹਟਾਏ ਜਾਣ ਲਈ ਕਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਭਾਈ ਰਾਜੋਆਣਾ ਵਲੋਂ ਜਥੇਦਾਰ ਗੜਗੱਜ ਨੂੰ ਸਜ਼ਾ ਤਬਦੀਲੀ ਵਾਲੀ ਪਟੀਸ਼ਨ ਵਾਪਸ ਲੈਣ ਲਈ ਆਦੇਸ਼ ਜਾਰੀ ਕਰਨ ਵਾਲੀ ਅਪੀਲ ਫ਼ਿ... ਅਗਲੀ ਖ਼ਬਰ ਰਾਜਪੁਰਾ ਦੇ 4 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Ad Position 24