18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰਾਜਪੁਰਾ ਦੇ 4 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Ad Position 21
No active advertisement
ਅਜੀਤ ਡੈਸਕ 17-04-2026
ਰਾਜਪੁਰਾ, 16 ਅਪ੍ਰੈਲ (ਜੀ.ਪੀ. ਸਿੰਘ)-ਅੱਜ ਸਵੇਰੇ ਰਾਜਪੁਰਾ ਦੇ ਨਾਮੀ ਨਿੱਜੀ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੀ ਰਾਜਪੁਰਾ ਸ਼ਹਿਰੀ ਅਤੇ ਸਦਰ ਥਾਣੇ ਦੀ ਪੁਲਿਸ ਹਰਕਤ ਵਿਚ ਆ ਗਈ ਅਤੇ ਤੁਰੰਤ ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਕਿਰਪਾਲ ਸਿੰਘ ਆਪਣੇ ਨਾਲ ਪੁਲਿਸ ਟੀਮਾਂ ਲੈ ਕੇ ਸਕੂਲਾਂ ਵਿਚ ਪਹੁੰਚੇ ਤੇ ਐਂਟੀ ਸਾਬੋਟਾਜ ਚੈਕਿੰਗ ਟੀਮ ਜ਼ਿਲ੍ਹਾ ਪਟਿਆਲਾ ਨੂੰ ਸੂਚਿਤ ਕੀਤਾ | ਜਿਸ ਉਪਰੰਤ ਪਟਿਆਲਾ ਤੋਂ ਐਂਟੀ ਸਾਬੋਟਾਜ਼ ਟੀਮ ਦੇ ਇੰਚਾਰਜ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਅਵਤਾਰ ਸਿੰਘ ਤੇ ਹੋਰ ਮੈਂਬਰਾਂ ਏ.ਐੱਸ.ਟੀ. ਦੀ ਟੀਮ ਪਹੁੰਚ ਗਈ ਤੇ ਉਨ੍ਹਾਂ ਸਕੂਲਾਂ ਵਿਚ ਚੈਕਿੰਗ ਸ਼ੁਰੂ ਕਰ ਦਿੱਤੀ | ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਸ਼ਹਿਰ ਦੇ ਨਾਮੀ ਨਿੱਜੀ ਸਕੂਲ, ਕਾਰਪੈਡੀਅਮ ਇੰਟਰਨੈਸ਼ਨਲ ਸਕੂਲ, ਸਕਾਲਰਜ਼ ਪਬਲਿਕ ਸਕੂਲ, ਪਟੇਲ ਪਬਲਿਕ ਸਕੂਲ ਅਤੇ ਮੁਕਤ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਸੰਬੰਧੀ ਧਮਕੀ ਭਰੀ ਇਕ ਈ-ਮੇਲ ਪ੍ਰਾਪਤ ਹੋਈ ਸੀ | ਬਾਅਦ 'ਚ ਐਂਟੀ ਸਾਬੋਟਾਜ਼ ਚੈਕਿੰਗ ਟੀਮ ਨੇ ਚਾਰੇ ਸਕੂਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਸਾਰੇ ਸਕੂਲਾਂ ਨੂੰ ਬੰਬ ਨਾ ਹੋਣ ਦੀ ਕਲੀਨ ਚਿੱਟ ਦੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਅਤੇ ਸੂਬਾਈ ਪੰਜ ਵਿਭਾਗ ਮਿਲ ਕੇ ਵੀ ਜਲਿ੍ਹਆਂਵਾਲਾ ਬਾਗ ਦਾ ਬਾਹਰੀ ਹਿੱਸਾ ਨਹੀਂ ਕਰਵਾ ਸਕੇ ਕਬਜ਼ਾਮੁਕਤ ਅਗਲੀ ਖ਼ਬਰ ਮਾਝਾ ਤੇ ਮਾਲਵਾ 'ਚ 17 ਨੂੰ ਤੇਜ਼ ਹਵਾ ਨਾਲ ਮੀਂਹ ਦੀ ਪੇਸ਼ਨਗੋਈ
Ad Position 24