ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਵਿਚ 17 ਨੂੰ ਮੌਸਮ ਖ਼ਰਾਬ ਹੋਣ ਸੰਬੰਧੀ ਯੈਲੋ ਚਿਤਾਵਨੀ ਜਾਰੀ ਕੀਤੀ ਗਈ ਜਿਸ ਦੇ ਚੱਲਦਿਆਂ ਵੱਖ ਵੱਖ ਥਾਵਾਂ 'ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਹਲਕੇ ਮੀਂਹ ਪੈ ਸਕਦਾ ਹੈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਵਿਚ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਦੇ ਚੱਲਦਿਆਂ 17 ਅਪ੍ਰੈਲ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲਿ੍ਹਆਂ ਵਿਚ ਵੱਖ ਵੱਖ ਥਾਵਾਂ 'ਤੇ 40 ਕਿਲੋਮੀਟਰ ਪਰ ਘੰਟੇ ਦੀ ਗਤੀ ਨਾਲ ਹਵਾ ਚੱਲੇਗੀ, ਬੱਦਲਾਂ ਦੀ ਗਰਜ, ਚਮਕ ਨਾਲ ਹਲਕਾ ਮੀਂਹ ਵੀ ਪਵੇਗਾ |