18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗਰਮ ਰੁੱਤ ਦਾ ਅਹਿਸਾਸ, ਪੰਜਾਬ ਤੇ ਹਰਿਆਣਾ 'ਚ ਚੜਿ੍ਹਆ ਪਾਰਾ <br/>

Ad Position 21
No active advertisement
ਅਜੀਤ ਡੈਸਕ 17-04-2026
ਚੰਡੀਗੜ੍ਹ, 16 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਹਫ਼ਤਾ ਭਰ ਤੋਂ ਚਮਕ ਰਹੇ ਸੂਰਜ ਕਾਰਨ ਪੰਜਾਬ, ਹਰਿਆਣਾ ਅਤੇ ਵਿਚ ਤਾਪਮਾਨ ਦਾ ਪਾਰਾ ਲਗਾਤਾਰ ਚੜ੍ਹ ਰਿਹਾ ਤੇ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ | ਤੇਜ਼ ਧੁੱਪ ਜਿਸ ਦੇ ਸਿੱਟੇ ਵਜੋਂ ਵੀਰਵਾਰ ਦਿਨ ਵੇਲੇ ਦਾ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਜਾ ਢੁੱਕਿਆ ਹੈ, ਜਿਸ ਨੇ ਲੋਕਾਂ ਨੂੰ ਗਰਮ ਰੁੱਤ ਦਾ ਅਹਿਸਾਸ ਕਰਵਾ ਦਿੱਤਾ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਵਿਚ ਅੱਜ ਦਿਨ ਦਾ ਤਾਪਮਾਨ 38 ਤੋਂ 42 ਡਿਗਰੀ ਸੈਲਸੀਅਸ ਨੂੰ ਜਾ ਪੁੱਜਿਆ | ਸੂਬੇ ਦੇ ਨਾਰਨੌਲ ਵਿਚ ਦਿਨ ਦਾ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਜਦੋਂ ਕਿ ਹੋਰਨਾਂ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ ਵੱਧ ਹੀ ਦਰਜ ਕੀਤਾ ਗਿਆ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਤਾਪਮਾਨ ਵਿਚ ਵੀ ਵਾਧਾ ਹੋ ਰਿਹਾ ਹੈ | ਅੱਜ ਸੂਬੇ ਦੇ ਬਠਿੰਡਾ ਜ਼ਿਲ੍ਹੇ ਵਿਚ ਦਿਨ ਦਾ ਵੱਧ ਤੋਂ ਵੱਧ 40.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਜਦੋਂ ਕਿ ਹੋਰਨਾਂ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ ਲੁਧਿਆਣਾ 'ਚ 39.6 ਡਿਗਰੀ, ਪਟਿਆਲਾ ਤੇ ਫ਼ਰੀਦਕੋਟ 'ਚ 39.5 ਡਿਗਰੀ, ਅੰਮਿ੍ਤਸਰ 'ਚ 38 ਡਿਗਰੀ, ਰੂਪਨਗਰ 'ਚ 37.7 ਡਿਗਰੀ, ਪਠਾਨਕੋਟ 'ਚ 36.7, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 36.6, ਹੁਸ਼ਿਆਰਪੁਰ 'ਚ 36.2, ਗੁਰਦਾਸਪੁਰ 'ਚ 35.5 ਡਿਗਰੀ ਸੈਲਸੀਅਸ ਰਿਹਾ | ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿਚ ਦਿਨ ਤਾਪਮਾਨ 38.1 ਡਿਗਰੀ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਾਝਾ ਤੇ ਮਾਲਵਾ 'ਚ 17 ਨੂੰ ਤੇਜ਼ ਹਵਾ ਨਾਲ ਮੀਂਹ ਦੀ ਪੇਸ਼ਨਗੋਈ ਅਗਲੀ ਖ਼ਬਰ ਸੰਤ ਬਾਬਾ ਭਗਵਾਨ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੀ ਪਹਿਲੀ ਬਰਸੀ 18, 19 ਨੂੰ
Ad Position 24