ਵੀਰਪਾਲ ਸਿੰਘ
ਬਠਿੰਡਾ, 19 ਅਪ੍ਰੈਲ-ਸੰਸਦ ਵਿਚ ਔਰਤਾਂ ਦੀ 33 ਫੀਸਦੀ ਸ਼ਮੂਲੀਅਤ ਲਈ ਸੱਤਾਧਾਰੀ ਪਾਰਟੀ ਵਲੋਂ ਲਿਆਂਦੇ ਗਏ ਬਿੱਲ ਦੇ ਵਿਰੋਧ ਵਿਚ ਭੁਗਤਣ ਵਾਲੇ 230 ਸੰਸਦ ਮੈਂਬਰਾਂ ਵਲੋਂ ਭਾਰਤ ਨੂੰ ਮਰਦ ਪ੍ਰਧਾਨ ਦੇਸ਼ ਹੋਣ 'ਤੇ ਵੱਡੀ ਮੋਹਰ ਲਗਾ ਦਿੱਤੀ ਹੈ | ਲੰਘੇ ਦੋ ਦਹਾਕਿਆਂ ਵਿਚ ਭਾਰਤ ਦੀ ਰਾਜਨੀਤੀ ਵਿਚ ਔਰਤਾਂ ਦੀ ਸ਼ਮੂਲੀਅਤ ਬਹੁਤ ਘੱਟ ਰਹੀ ਹੈ ਸਾਲ 2004 ਵਿਚ ਸਿਰਫ 6 ਫ਼ੀਸਦੀ ਔਰਤਾਂ ਸੰਸਦ ਵਿਚ ਪ੍ਰਵੇਸ਼ ਹੋ ਸਕੀਆਂ ਸਨ | ਇਸੇ ਤਰ੍ਹਾਂ ਸਾਲ 2009 ਵਿਚ 6.8 ਫੀਸਦੀ ਸਾਲ 2014 ਵਿਚ 8 ਫੀਸਦੀ ਸਾਲ 2019 ਵਿਚ 9 ਫੀਸਦੀ ਸਾਲ 2024 ਵਿਚ 9.5 ਫੀਸਦੀ ਔਰਤਾਂ ਨੂੰ ਸੰਸਦ ਮੈਂਬਰ ਬਣਨ ਦਾ ਮੌਕਾ ਮਿਲ ਸਕਿਆ | ਲੰਘੀਆਂ ਪੰਜ ਚੋਣਾਂ ਵਿਚ ਸਾਲ 2004 ਤੋਂ ਲੈ ਕੇ ਸਾਲ 2024 ਤੱਕ ਭਾਜਪਾ ਵਲੋਂ 11.2 ਫੀਸਦੀ ਔਰਤਾਂ ਨੂੰ ਸੰਸਦ ਮੈਂਬਰ ਬਣਾਇਆ ਗਿਆ ਤੇ ਕਾਂਗਰਸ ਪਾਰਟੀ ਵਲੋਂ 11.5 ਫੀਸਦੀ ਬੀ.ਐਸ.ਪੀ. ਵਲੋਂ 6.7 ਫੀਸਦੀ ਸੀ.ਪੀ.ਐਮ. ਵਲੋਂ 11.6 ਫੀਸਦੀ ਟੀ.ਐਮ.ਸੀ. ਵਲੋਂ 28.9 ਫੀਸਦੀ ਸਮਾਜਵਾਦ ਪਾਰਟੀ ਵਲੋਂ 15.3 ਫੀਸਦੀ ਡੀ.ਐਮ.ਕੇ. ਵਲੋਂ 9.30 ਫੀਸਦੀ ਔਰਤਾਂ ਨੂੰ ਹੀ ਭਾਰਤੀ ਸੰਸਦ ਦੀਆਂ ਪੌੜੀਆਂ ਚੜ੍ਹਨ ਦੇ ਮੌਕੇ ਮਿਲੇ | ਦੱਸਣਯੋਗ ਹੈ ਕਿ ਭਾਰਤੀ ਰਾਜਨੀਤੀ ਵਿਚ ਸ਼ਾਮਿਲ ਔਰਤਾਂ ਵਿਚੋਂ ਬਹੁ ਗਿਣਤੀ ਔਰਤਾਂ ਰਾਜਨੀਤਿਕ ਘਰਾਣਿਆਂ ਨਾਲ ਸੰਬੰਧਿਤ ਹਨ ਸਾਲ 2019 ਵਿਚ ਸੰਸਦ ਮੈਂਬਰ ਬਣੀਆਂ 78 ਔਰਤਾਂ ਵਿਚੋਂ 31 ਔਰਤਾਂ ਰਾਜਨੀਤਿਕ ਘਰਾਣਿਆਂ ਦੀਆਂ ਬਹੂ ਬੇਟੀਆਂ ਸਨ | ਸਾਲ 2024 ਵਿਚ ਚੁਣੀਆਂ ਗਈਆਂ 74 ਸੰਸਦ ਮੈਂਬਰਾਂ ਵਿਚੋਂ 49 ਔਰਤਾਂ ਰਾਜਨੀਤਿਕ ਘਰਾਣਿਆਂ ਨਾਲ ਸੰਬੰਧਿਤ ਹਨ | ਭਾਰਤ ਸੰਸਦ ਵਿਚ ਔਰਤਾਂ ਨੂੰ ਬਰਾਬਰ ਦਾ ਹੱਕ ਦੇਣ ਲਈ ਦੁਨੀਆਂ ਭਰ ਵਿਚੋਂ ਪਛੜਿਆ ਹੋਇਆ ਮੁਲਕ ਬਣ ਚੁੱਕਾ ਹੈ | ਬਰਤਾਨੀਆ ਵਿਚ 49.5 ਫੀਸਦੀ ਔਰਤਾਂ ਸੰਸਦ ਮੈਂਬਰ ਹਨ | ਇਸੇ ਤਰ੍ਹਾਂ ਅਮਰੀਕਾ ਵਿਚ 28.7 ਫੀਸਦੀ, ਫਰਾਂਸ ਵਿਚ 36.2 ਫੀਸਦੀ, ਜਰਮਨ ਵਿਚ 35.7 ਫੀਸਦੀ, ਕੈਨੇਡਾ ਵਿਚ 30.9 ਫੀਸਦੀ, ਇਟਲੀ ਵਿਚ 32.8 ਫੀਸਦੀ ਔਰਤਾਂ ਸੰਸਦ ਮੈਂਬਰ ਹਨ | ਦੁਨੀਆਂ ਦੇ ਸਭ ਤੋਂ ਮੋਹਰੀ ਲੋਕਤੰਤਰ ਮੁਲਕ ਭਾਰਤ ਵਿਚ ਅÏਰਤ ਸੰਸਦ ਮੈਂਬਰਾਂ ਦੀ ਗਿਣਤੀ 10 ਫੀਸਦੀ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ | ਦੁਨੀਆਂ ਭਰ ਦੇ ਮੁਲਕਾਂ ਵਿਚ ਔਰਤਾਂ ਦੀ ਜਨਸੰਖਿਆ 'ਚ 4 ਅਰਬ ਤੋਂ ਵੱਧ ਹੈ ਸਾਂਸਦੀ ਸੀਟਾਂ ਵਿਚ ਅੱਜ ਵੀ ਔਰਤਾਂ ਦੇ ਹਿੱਸੇਦਾਰੀ ਔਸਤਨ 26.5 ਦੀ ਬਣਦੀ ਹੈ | ਮੰਤਰੀ ਪਦ ਲਈ ਸਿਰਫ਼ 22 ਫੀਸਦੀ ਔਰਤਾਂ ਹੀ ਆਪਣਾ ਰਾਜਨੀਤਿਕ ਯੋਗਦਾਨ ਪਾ ਰਹੀਆਂ ਹਨ | ਵਿਸ਼ਵ ਅਰਥ-ਵਿਵਸਥਾ ਫੋਰਮਜ਼ ਅਨੁਸਾਰ ਜਿਨ੍ਹਾਂ ਮੁਲਕਾਂ ਦੀ ਰਾਜਨੀਤੀ ਵਿਚ ਔਰਤਾਂ ਦੀ ਪਕੜ 10 ਫੀਸਦੀ ਤੋਂ ਵੱਧ ਰਹੀ ਹੈ | ਉਨ੍ਹਾਂ ਮੁਲਕਾਂ ਵਿਚ ਤਰੱਕੀ ਦੇ ਰਸਤੇ ਵਧੇਰੇ ਖੁੱਲ੍ਹੇ ਹਨ | ਬੇਰੁਜ਼ਗਾਰੀ ਘਟੀ ਹੈ ਅਤੇ ਦੇਸ਼ ਦੀ ਜੀ.ਡੀ.ਪੀ. ਔਸਤਨ 0.7 ਫੀਸਦੀ ਵਿਚ ਵਾਧਾ ਦਰਜ ਹੋਇਆ ਹੈ | ਲੀਡਰ ਔਰਤਾਂ ਦੀ ਦੂਰਅੰਦੇਸ਼ੀ ਸੋਚ ਸਕਦਾ ਭਿ੍ਸ਼ਟਾਚਾਰ ਅਤੇ ਅਪਰਾਧਿਕ ਮਾਮਲਿਆਂ 'ਤੇ ਕਾਬੂ ਪਾਉਣ ਵਿਚ ਮਰਦ ਲੀਡਰਾਂ ਤੋਂ ਵਧੇਰੇ ਕਾਮਯਾਬ ਰਹੀਆਂ ਹਨ |
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ 'ਚ ਸੰਸਦ ਮੈਂਬਰ ਔਰਤਾਂ ਦੀ ਗਿਣਤੀ 10 ਫ਼ੀਸਦੀ ਤੋਂ ਘੱਟ <br/>
ਅਜੀਤ ਡੈਸਕ
20-04-2026