18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੰਜਾਬ ਸਰਕਾਰ ਗੁਰੂ ਦੋਖੀਆਂ ਨੂੰ ਮਿਲ ਰਹੀ ਪੁਸ਼ਤਪਨਾਹੀ ਬੰਦ ਕਰੇ-ਦਲ ਖ਼ਾਲਸਾ

Ad Position 21
No active advertisement
ਅਜੀਤ ਡੈਸਕ 21-04-2026

ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ)-ਰਾਜਪਾਲ ਵਲੋਂ ਪੰਜਾਬ ਵਿਧਾਨ ਸਭਾ ਵਲੋਂ ਪਾਸ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ ਬਿੱਲ ਨੂੰ ਮਨਜ਼ੂਰੀ ਦੇਣ ਉਪਰੰਤ ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਮੁੜ ਸਪੱਸ਼ਟ ਕੀਤਾ ਹੈ ਕਿ, ਦੇਰ-ਸਵੇਰ ਸਿੱਖਾਂ ਨੂੰ 'ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਬੰਨ੍ਹਣ ਦੇ ਸਰਕਾਰ ਦੇ ਇਸ ਕਦਮ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ |' ਕੰਵਰਪਾਲ ਸਿੰਘ ਨੇ ਜਾਰੀ ਬਿਆਨ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਇਸ ਦਾਅਵੇ ਕਿ 'ਕਮਜ਼ੋਰ ਕਾਨੂੰਨਾਂ ਅਤੇ ਸਿਆਸੀ ਪੁਸ਼ਤਪਨਾਹੀ ਦੇ ਯੁੱਗ ਦਾ ਅੰਤ ਹੋ ਗਿਆ ਹੈ', 'ਤੇ ਸਖ਼ਤ ਪ੍ਰਤੀਕਿ੍ਆ ਦਿੰਦਿਆਂ ਕਿਹਾ ਕਿ ਕਹਿਣ ਨੂੰ ਕਾਨੂੰਨ ਸਖ਼ਤ ਹੋ ਸਕਦਾ ਹੈ ਪਰ ਸਿਆਸੀ ਪੁਸ਼ਤਪਨਾਹੀ ਦੇ ਖ਼ਾਤਮੇ ਦਾ ਦਾਅਵਾ ਸਫੇਦ ਝੂਠ ਤੇ ਲੋਕਾਂ ਨੂੰ ਕਥਿਤ ਗੰੁਮਰਾਹ ਕਰਨ ਵਾਲਾ ਹੈ | ਉਨ੍ਹਾਂ ਵਿੱਤ ਮੰਤਰੀ ਨੂੰ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਗੁਰੂ-ਨਿੰਦਕਾਂ ਤੇ ਗੁਰੂ-ਦੋਖੀਆਂ ਨੂੰ ਮਿਲ ਰਹੀ ਸਿਆਸੀ ਪੁਸ਼ਤਪਨਾਹੀ ਬੰਦ ਕਰਕੇ ਦਿਖਾਵੇ |

Ad Position 22
No active advertisement
ਪਿਛਲੀ ਖ਼ਬਰ ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀ. ਐਚ. ਸ੍ਰੀਨਿਵਾਸਾ ਰਾਓ 'ਡਾ. ਐਮ. ਐਸ. ਸਵਾਮੀਨਾਥਨ' ਪੁਰਸਕਾਰ ਨਾਲ ਸਨਮਾਨਿਤ <br... ਅਗਲੀ ਖ਼ਬਰ 'ਆਪ' ਸਰਕਾਰ ਨੇ ਕੁਝ ਦਿਨਾਂ ਵਿਚ ਫੈਸਲਾਕੁੰਨ ਕਾਨੂੰਨ ਦਿੱਤਾ: ਬਲਤੇਜ ਪੰਨੂ
Ad Position 24