18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀ. ਐਚ. ਸ੍ਰੀਨਿਵਾਸਾ ਰਾਓ 'ਡਾ. ਐਮ. ਐਸ. ਸਵਾਮੀਨਾਥਨ' ਪੁਰਸਕਾਰ ਨਾਲ ਸਨਮਾਨਿਤ <br/>

Ad Position 21
No active advertisement
ਭਾਰਤ ਦੇ ਸਾਬਕਾ ਉੱਪ ਰਾਸ਼ਟਰਪਤੀ ਵੈਂਕਿਆ ਨਾਇਡੂ ਡਾ. ਸੀ. ਐਚ. ਸ੍ਰੀਨਿਵਾਸਾ ਰਾਓ ਨੂੰ 'ਡਾ. ਐਮ. ਐਸ. ਸਵਾਮੀਨਾਥਨ ਐਵਾਰਡ' ਨਾਲ ਸਨਮਾਨਿਤ ਕਰਦੇ ਹੋਏ | <br/> 21-04-2026

ਪਟਿਆਲਾ, 20 ਅਪ੍ਰੈਲ (ਭਗਵਾਨ ਦਾਸ)-ਕਿਊ. ਐਸ. ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 'ਚ ਵਿਸ਼ਵ ਦੀ ਸਭ ਤੋਂ ਸੁਪਰੀਮ ਯੂਨੀਵਰਸਿਟੀ ਐਲਾਨੀ ਗਈ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ.ਏ.ਆਰ.ਆਈ.) ਦੇ ਡਾਇਰੈਕਟਰ ਡਾ. ਸੀ. ਐਚ. ਸ਼੍ਰੀਨਿਵਾਸਾ ਰਾਓ ਨੂੰ ਪਿਛਲੇ ਹਫ਼ਤੇ (ਸ਼ਨਿਚਰਵਾਰ) ਖੇਤੀ ਦੇ ਭੀਸ਼ਮ ਪਿਤਾਮਾ 'ਡਾ. ਐਮ. ਐਸ. ਸਵਾਮੀਨਾਥਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਆਈ.ਏ.ਆਰ.ਆਈ. ਨੇ ਭਾਰਤ ਦੀਆਂ ਚਾਰ ਟੌਪ ਬ੍ਰੈਂਡ ਯੂਨੀਵਰਸਿਟੀ 'ਚੋਂ ਵੀ ਪਹਿਲਾ ਦਰਜਾ ਪ੍ਰਾਪਤ ਕੀਤਾ ਹੋਇਆ ਹੈ | ਡਾਇਰੈਕਟਰ ਸੀ ਐਚ ਸ਼੍ਰੀਨਿਵਾਸਾ ਰਾਓ ਨੇ ਪਿਛਲੇ ਦਿਨੀਂ ਰੱਖੜਾ ਕਿਸਾਨ ਮੇਲੇ ਦੀ ਫੇਰੀ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਆਈ.ਏ.ਆਰ.ਆਈ. ਦੀ ਖੋਜ ਵਲੋਂ ਵਿਕਸਤ ਕੀਤੀਆਂ ਗਈਆਂ ਸਾਰੀਆਂ ਕਿਸਮਾਂ ਦੇ ਬੀਜ ਅਤੇ ਤਕਨਾਲੋਜੀ ਮੁਹੱਈਆ ਕਰਨ ਦਾ ਭਰੋਸਾ ਦਵਾਇਆ ਸੀ | ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਤੇ ਹੋਰ ਅਗਾਂਹਵਧੂ ਕਿਸਾਨਾਂ ਜਿਨ੍ਹਾਂ 'ਚ ਸਤਨਾਮ ਸਿੰਘ ਬਹਿਰੂ, ਰਾਜਮੋਹਨ ਸਿੰਘ ਕਾਲੇਕਾ ਅਤੇ ਬਲਬੀਰ ਸਿੰਘ ਜੜ੍ਹੀਆ ਆਦਿ ਸ਼ਾਮਿਲ ਹਨ ਨੇ ਡਾ. ਸੀ. ਐਚ. ਸ਼੍ਰੀਨਿਵਾਸਾ ਰਾਓ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਲਾਹੌਰ 'ਚ ਗੁਰਮੁਖੀ ਕੋਰਸ ਸ਼ੁਰੂ, ਇਕ ਮਹੀਨੇ 'ਚ ਲੱਗਣਗੀਆਂ 15 ਕਲਾਸਾਂ ਅਗਲੀ ਖ਼ਬਰ ਪੰਜਾਬ ਸਰਕਾਰ ਗੁਰੂ ਦੋਖੀਆਂ ਨੂੰ ਮਿਲ ਰਹੀ ਪੁਸ਼ਤਪਨਾਹੀ ਬੰਦ ਕਰੇ-ਦਲ ਖ਼ਾਲਸਾ
Ad Position 24