ਬੈਂਗਲੁਰੂ, 20 ਅਪ੍ਰੈਲ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸੋਮਵਾਰ ਨੂੰ ਕਰਨਾਟਕ ਕਾਂਗਰਸ ਦੇ ਵਿਧਾਇਕ ਅੱੈਨ.ਏ. ਹਰੀਸ ਦੇ ਪੁੱਤਰਾਂ, ਸਾਬਕਾ ਕੇਂਦਰੀ ਕੈਬਨਿਟ ਮੰਤਰੀ ਕੇ. ਰਹਿਮਾਨ ਖਾਨ ਦੇ ਪੋਤੇ ਅਤੇ ਕਈ ਹੋਰਾਂ ਦੇ ਅਹਾਤੇ 'ਤੇ ਕ੍ਰਿਪਟੋਕਰੰਸੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇਮਾਰੀ ਕੀਤੀ¢ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਦੀਆਂ ਧਾਰਾਵਾਂ ਤਹਿਤ ਕੀਤੀ ਗਈ ਕਾਰਵਾਈ ਦੇ ਹਿੱਸੇ ਵਜੋਂ ਸ਼ਹਿਰ ਦੇ ਇੱਕ ਦਰਜਨ ਤੋਂ ਵੱਧ ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਵਿਧਾਇਕ ਦੇ ਪੁੱਤਰ ਮੁਹੰਮਦ ਹਰੀਸ ਨਾਲਾਪੜ ਅਤੇ ਉਮਰ ਫਾਰੂਕ ਨਾਲਾਪੜ ਅਤੇ ਕੇ. ਰਹਿਮਾਨ ਖਾਨਦੇ ਪੋਤੇ ਆਕੀਬ ਖਾਨ ਅਤੇ ਸ੍ਰੀਕ੍ਰਿਸ਼ਨ ਰਮੇਸ਼ ਉਰਫ਼ ਸ਼੍ਰੀਕੀ ਨਾਮਕ ਇੱਕ ਕਥਿਤ ਕ੍ਰਿਪਟੋ ਹੈਕਰ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ¢ ਇਹ ਮਨੀ ਲਾਂਡਰਿੰਗ ਮਾਮਲਾ ਕਰਨਾਟਕ ਪੁਲਿਸ ਵਲੋਂ ਦਾਖ਼ਲ ਕਈ ਐੱਫ. ਆਈ. ਆਰ. ਅਤੇ ਚਾਰਜਸ਼ੀਟਾਂ ਨਾਲ ਜੁੜਿਆ ਹੋਇਆ ਹੈ¢ ਇਹ ਐੱਫ.ਆਈ.ਆਰ. ਅਤੇ ਚਾਰਜਸ਼ੀਟਾਂ 2017 ਦੇ ਇੱਕ ਮਾਮਲੇ ਵਿੱਚ ਦਾਇਰ ਕੀਤੀਆਂ ਗਈਆਂ ਸਨ ਜਿਸ ਵਿੱਚ ਕਥਿਤ ਹੈਕਰ ਸ੍ਰੀਕੀ ਅਤੇ ਉਸਦੇ ਸਾਥੀਆਂ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵੈੱਬਸਾਈਟਾਂ ਨੂੰ ਹੈਕ ਕਰਨ, ਬਿਟਕੋਇਨ ਚੋਰੀ ਕਰਨ ਅਤੇ ਕ੍ਰਿਪਟੋ ਪਲੇਟਫਾਰਮਾਂ ਰਾਹੀਂ ਇਹਨਾਂ ਚੋਰੀ ਵਰਚੁਅਲ ਡਿਜੀਟਲ ਸੰਪਤੀਆਂ (ਵੀ ਡੀ ਏ) ਨੂੰ ਵੇਚਣ ਦਾ ਦੋਸ਼ ਸੀ |