ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਉਸ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ 'ਰਾਸ਼ਟਰ ਪੁੱਤਰ' ਐਲਾਨਣ ਸਮੇਤ ਕਈ ਹੋਰ ਮੰਗਾਂ ਰੱਖੀਆਂ ਗਈਆਂ ਸਨ¢ ਇਸ ਪਟੀਸ਼ਨ ਵਿਚ ਇਹ ਮੰਗ ਵੀ ਕੀਤੀ ਗਈ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 'ਆਜ਼ਾਦ ਹਿੰਦ ਫ਼ੌਜ' ਦੇ ਸਿਰ 'ਤੇ ਦੇਸ਼ ਦੀ ਆਜ਼ਾਦੀ ਦਾ ਸਿਹਰਾ ਬੰਨਿਆ ਜਾਵੇ, ਯਾਨੀ ਇਹ ਐਲਾਨਿਆ ਜਾਵੇ ਕਿ ਭਾਰਤ ਨੂੰ ਆਜ਼ਾਦੀ ,ਆਜ਼ਾਦ ਹਿੰਦ ਫ਼ੌਜ ਨੇ ਦਿਵਾਈ ਸੀ ¢ ਇਸ ਤੋਂ ਇਲਾਵਾ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ 21 ਅਕਤੂਬਰ, 1943 (ਆਈ ਐੱਨ ਏ ਦਾ ਸਥਾਪਨਾ ਦਿਵਸ) ਅਤੇ 23 ਜਨਵਰੀ, 1897, ਉਨ੍ਹਾਂ ਦੇ ਜਨਮ ਵਰ੍ਹੇਗੰਢ ਨੂੰ ਰਾਸ਼ਟਰੀ ਦਿਨਾਂ ਵਜੋਂ ਮਨਾਇਆ ਜਾਵੇ ¢ ਸੁਪਰੀਮ ਕੋਰਟ ਨੇ ਪਟੀਸ਼ਨ ਖ਼ਾਰਜ ਕਰ ਦਿੱਤੀ ਅਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਇੱਕ ਅਹਿਮ ਟਿੱਪਣੀ ਵੀ ਕੀਤੀ ¢ ਅਦਾਲਤ ਨੇ ਕਿਹਾ ਕਿ ਆਪਣੇ ਪਿਛਲੇ ਰੁਖ਼ ਦੇ ਬਾਵਜੂਦ, ਪਟੀਸ਼ਨਰ ਨੇ ਸਿਰਫ਼ ਪ੍ਰਚਾਰ ਪ੍ਰਾਪਤ ਕਰਨ ਲਈ ਪਟੀਸ਼ਨ ਦੁਬਾਰਾ ਦਾਇਰ ਕੀਤੀ ਹੈ ¢ ਸੀ.ਜੇ.ਆਈ. ਸੂਰਿਆ ਕਾਂਤ ਨੇ ਪਟੀਸ਼ਨਕਰਤਾ ਨੂੰ ਭਵਿੱਖ ਵਿੱਚ ਅਜਿਹੀਆਂ ਬੇਤੁਕੀ ਪਟੀਸ਼ਨਾਂ ਦਾਇਰ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਅਤੇ ਅਜਿਹਾ ਕਰਨ 'ਤੇ ਜੁਰਮਾਨਾ ਲਗਾਉਣ ਦੀ ਗੱਲ ਆਖੀ ¢ ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ, ਅਦਾਲਤ ਪਹਿਲਾਂ ਹੀ ਨੇਤਾਜੀ ਸੁਭਾਸ਼ ਚੰਦਰ ਬੋਸ ਬਾਰੇ ਉਸੇ ਪਟੀਸ਼ਨਰ ਦੁਆਰਾ ਦਾਇਰ ਕੀਤੀ ਗਈ ਇੱਕ ਸਮਾਨ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਚੁੱਕੀ ਹੈ ¢ ਉਸ ਸਮੇਂ ਵੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਅਜਿਹੇ ਮੁੱਦੇ ਨਿਆਇਕ ਸਮੀਖਿਆ ਦੇ ਦਾਇਰੇ ਤੋਂ ਬਾਹਰ ਹਨ ਅਤੇ ਢੁੱਕਵੇਂ ਅਥਾਰਿਟੀ ਦੇ ਸਾਹਮਣੇ ਉਠਾਏ ਜਾ ਸਕਦੇ ਹਨ ¢