19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਿਰਫ਼ ਉੱਚ ਅਕਾਦਮਿਕ ਡਿਗਰੀ ਹੋਣ ਨਾਲ ਕੋਈ ਉਮੀਦਵਾਰ ਸਰਕਾਰੀ ਨੌਕਰੀ ਲਈ ਯੋਗ ਨਹੀਂ ਹੋ ਜਾਂਦਾ-ਸੁਪਰੀਮ ਕੋਰਟ

Ad Position 21
No active advertisement
ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਉਚ ਅਕਾਦਮਿਕ ਡਿਗਰੀ ਹੋਣ ਨਾਲ ਹੀ ਕੋਈ ਉਮੀਦਵਾਰ ਯੋਗ ਜਾਂ ਚੰਗੀ ਤਰ੍ਹਾਂ ਕੁਆਲੀਫਾਈਡ ਨਹੀਂ ਹੋ ਜਾਂਦਾ, ਜਦੋਂ ਤੱਕ ਉਹ ਭਰਤੀ ਤੇ ਪ੍ਰਮੋਸ਼ਨ ਨਿਯਮਾਂ ਤਹਿਤ ਜ਼ਰੂਰੀ ਤਜ਼ਰਬੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਲੈਂਦਾ | ਜਸਟਿਸ ਜੇ.ਕੇ. ਮਹੇਸ਼ਵਰੀ ਤੇ ਜਸਟਿਸ ਏ.ਐਸ. ਚਾਂਦੁਰਕਰ ਦੇ ਬੈਂਚ ਨੇ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੁਆਰਾ ਕੰਪਿਊਟਰ ਹਾਰਡਵੇਅਰ ਇੰਜੀਨੀਅਰ ਦੇ ਅਹੁਦੇ ਲਈ ਅਪਨਾਈ ਗਈ ਭਰਤੀ ਪ੍ਰਕਿਰਿਆ 'ਚ ਕਮੀ ਪਾਈ | ਬੈਂਚ ਨੇ ਕਿਹਾ ਕਿ ਜੋ ਉਮੀਦਵਾਰ ਬੁਨਿਆਦੀ ਸ਼ਰਤਾਂ ਪੂਰੀਆਂ ਨਹੀਂ ਕਰਦਾ, ਉਸ ਨੂੰ ਸਿਰਫ਼ ਉਚੀ ਡਿਗਰੀ ਹੋਣ ਜਾਂ ਮੈਰਿਟ 'ਚ ਉੱਚਾ ਰੈਂਕ ਲਿਆਉਣ ਦੇ ਆਧਾਰ 'ਤੇ ਯੋਗ ਨਹੀਂ ਮੰਨਿਆ ਜਾ ਸਕਦਾ | ਬੈਂਚ ਨੇ ਪਾਇਆ ਕਿ ਉਮੀਦਵਾਰ ਦੀ ਚੋਣ ਤੈਅ ਨਿਯਮਾਂ ਅਨੁਸਾਰ ਨਹੀਂ ਸੀ | ਰਿਕਾਰਡ ਤੋਂ ਸਪੱਸ਼ਟ ਪਤਾ ਚਲਦਾ ਹੈ ਕਿ ਜਿਸ ਉਮੀਦਵਾਰ ਦੀ ਚੋਣ ਹੋਈ ਸੀ, ਉਸ ਕੋਲ ਅਰਜ਼ੀ ਜਮ੍ਹਾਂ ਕਰਨ ਸਮੇਂ ਕੇਵਲ ਇਕ ਸਾਲ ਦਾ ਕੰਮ ਕਰਨ ਦਾ ਤਜ਼ਰਬਾ ਸੀ, ਜਦੋਂ ਕਿ ਨਿਯਮ ਮੁਤਾਬਿਕ 5 ਸਾਲ ਦਾ ਤਜ਼ਰਬਾ ਚਾਹੀਦਾ ਸੀ | ਉਮੀਦਵਾਰ ਦੀ ਚੋਣ ਤੇ ਨਿਯੁਕਤੀ ਕਾਨੂੰਨ ਦੀ ਨਜ਼ਰ 'ਚ ਸਹੀ ਨਹੀਂ ਠਹਿਰਾਈ ਜਾ ਸਕਦੀ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ 'ਰਾਸ਼ਟਰ ਪੁੱਤਰ' ਐਲਾਨਣ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ <br/> ਅਗਲੀ ਖ਼ਬਰ ਸੁਪਰੀਮ ਕੋਰਟ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਦੀ ਜਾਣ...
Ad Position 24