16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਰਿਵਾਲਵਰ ਦੀ ਸਫ਼ਾਈ ਕਰਦੇ ਸਮੇਂ ਗੋਲੀ ਚੱਲਣ ਨਾਲ ਡੀ.ਐਸ.ਪੀ. ਦੀ ਮੌਤ

Ad Position 21
No active advertisement
ਅਜੀਤ ਡੈਸਕ 22-04-2026

ਫਗਵਾੜਾ, 21 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇੱਥੇ ਪੁਲਿਸ ਕੁਆਟਰ 'ਚ ਰਿਵਾਲਵਰ ਦੀ ਸਫ਼ਾਈ ਕਰਨ ਮੌਕੇ ਅਚਾਨਕ ਗੋਲੀ ਚੱਲਣ ਕਾਰਨ ਪੰਜਾਬ ਪੁਲਿਸ ਦੇ ਡੀ.ਐਸ.ਪੀ. ਯੋਗੇਸ਼ ਕੁਮਾਰ ਸ਼ਰਮਾ (55) ਪੁੱਤਰ ਰਾਮ ਕੁਮਾਰ ਸ਼ਰਮਾ ਦੀ ਮੌਤ ਹੋ ਗਈ | ਐਸ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਉਕਤ ਡੀ. ਐਸ. ਪੀ. ਜੋ ਪਹਿਲਾ ਐਂਟੀ ਨਾਰਕੋਟਿਕਸ ਟਾਸਕ ਫ਼ੋਰਸ 'ਚ ਸੇਵਾਵਾਂ ਨਿਭਾ ਰਿਹਾ ਸੀ ਤੇ ਤਿੰਨ ਦਿਨ ਪਹਿਲਾ ਹੋਈਆਂ ਬਦਲੀਆਂ 'ਚ ਉਸਨੂੰ ਬਿਊਰੋ ਆਫ਼ ਇਨਵੈਸਟੀਗੇਸ਼ਨ ਚੰਡੀਗੜ੍ਹ 'ਚ ਤਾਇਨਾਤ ਕੀਤਾ ਗਿਆ ਸੀ | ਉਸ ਵਲੋਂ ਆਪਣੀ ਨਵੀਂ ਸਰਵਿਸ ਕਰਕੇ ਰਿਵਾਲਵਰ ਜੋ ਵਿਭਾਗ ਨੂੰ ਵਾਪਸ ਜਮ੍ਹਾ ਕਰਵਾਉਣਾ ਸੀ ਤੇ ਉਸ ਲਈ ਉਹ ਅੱਜ ਸਵੇਰੇ ਆਪਣੇ ਕੁਆਰਟਰ 'ਚ ਰਿਵਾਲਵਰ ਨੂੰ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਪਈ ਤੇ ਉਸਦੀ ਛਾਤੀ 'ਚ ਵੱਜੀ ਤੇ ਉਸਨੂੰ ਤੁਰੰਤ ਜਲੰਧਰ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦਿੱਤਾ | ਯੋਗੇਸ਼ ਸ਼ਰਮਾ ਦੋ ਬੱਚਿਆਂ ਦਾ ਬਾਪ ਸੀ | ਉਸਦਾ ਲੜਕਾ ਜੋ ਵਿਦੇਸ਼ ਹੈ ਤੇ ਲੜਕੀ ਇੱਥੇ ਸਕੂਲ 'ਚ ਵਿਦਿਆਰਥਣ ਹੈ |

Ad Position 22
No active advertisement
ਪਿਛਲੀ ਖ਼ਬਰ ਗਰਮੀ ਨੇ 9000 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗ ਅਗਲੀ ਖ਼ਬਰ ਪੁਲਿਸ ਨੇ ਇੱਕ ਹੋਟਲ ਵਿਚ ਛਾਪੇਮਾਰੀ ਕਰ ਕੇ ਕਈ ਪ੍ਰੇਮੀ ਜੋੜਿਆਂ ਨੂੰ ੂ ਕੀਤਾ ਕਾਬੂ
Ad Position 24