16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜੇ.ਈ.ਈ. ਮੇਨ-ਐਲਨ ਦੇ ਕਬੀਰ ਛਿੱਲਰ ਨੇ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ

Ad Position 21
No active advertisement
ਅਜੀਤ ਡੈਸਕ 22-04-2026

ਕੋਟਾ, 21 ਅਪ੍ਰੈਲ (ਅਜੀਤ ਬਿਊਰੋ)-ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇ.ਈ.ਈ.-ਮੇਨ 2024 ਲਈ ਆਲ ਇੰਡੀਆ ਰੈਂਕ ਤੇ ਸੈਸ਼ਨ-2 ਦੇ ਨਤੀਜੇ ਜਾਰੀ ਕੀਤੇ ਹਨ | ਇਨ੍ਹਾਂ ਨਤੀਜਿਆਂ ਦੇ ਨਾਲ, ਐਲਨ ਕਰੀਅਰ ਇੰਸਟੀਚਿਊਟ ਨੇ ਇਕ ਵਾਰ ਫਿਰ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ | ਐਲਨ ਕਰੀਅਰ ਇੰਸਟੀਚਿਊਟ ਦੇ ਸੀ.ਈ.ਓ. ਨਿਤਿਨ ਕੁਕਰੇਜਾ ਨੇ ਕਿਹਾ ਕਿ ਹੁਣ ਤੱਕ ਦੇ ਕੀਤੇ ਗਏ ਵਿਸ਼ਲੇਸ਼ਣ 'ਚ ਨਤੀਜਿਆਂ ਦੇ ਅਧਾਰ 'ਤੇ ਐਲਨ ਕਲਾਸਰੂਮ ਦੇ ਵਿਦਿਆਰਥੀ ਕਬੀਰ ਛਿੱਲਰ ਨੇ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ, ਐਲਨ ਕਲਾਸਰੂਮ ਦੇ ਵਿਦਿਆਰਥੀਆਂ ਨੇ ਟਾਪ 10 ਆਲ ਇੰਡੀਆ ਰੈਂਕਾਂ 'ਚ 4 ਸਥਾਨ ਪ੍ਰਾਪਤ ਕੀਤੇ ਹਨ | ਇਨ੍ਹਾਂ 'ਚ ਅਰਨਵ ਗੌਤਮ (ਰੈਂਕ 5), ਸ਼ੁਭਮ ਕੁਮਾਰ (ਰੈਂਕ 6) ਤੇ ਰਿਸ਼ੀ ਪ੍ਰੇਮਨਾਥ (ਆਲ ਇੰਡੀਆ ਰੈਂਕ 8) ਸ਼ਾਮਿਲ ਹਨ | ਇਸ ਤੋਂ ਇਲਾਵਾ, ਐਲਨ ਦੇ ਕਲਾਸਰੂਮ ਪ੍ਰੋਗਰਾਮ ਦੇ 9 ਵਿਦਿਆਰਥੀ ਟਾਪ 20 'ਚ ਸ਼ਾਮਿਲ ਹੋਏ ਤੇ 39 ਵਿਦਿਆਰਥੀ ਟਾਪ 100 'ਚ ਸ਼ਾਦਮਲ ਹਨ | ਉਨ੍ਹਾਂ ਅੱਗੇ ਕਿਹਾ ਕਿ ਆਪਣੇ ਨਤੀਜਿਆਂ ਦੀ ਪ੍ਰਮਾਣਿਕਤਾ ਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ, ਐਲਨ ਨੇ ਆਪਣੇ ਨਤੀਜਿਆਂ ਨੂੰ ਦੇਸ਼ ਦੀਆਂ ਪ੍ਰਮੁੱਖ ਆਡਿਟ ਫਰਮਾਂ ਵਿਚੋਂ ਇਕ, ਈ.ਵਾਈ. ਇੰਡੀਆ ਦੁਆਰਾ ਪ੍ਰਮਾਣਿਤ ਕਰਵਾਇਆ ਹੈ | ਪਿਛਲੇ 2 ਸਾਲਾਂ ਵਿਚ, ਆਈ.ਆਈ.ਟੀ. ਵਿਚ ਦਾਖਲ ਹੋਣ ਵਾਲੇ ਹਰ ਚਾਰ ਵਿਦਿਆਰਥੀਆਂ 'ਚੋਂ ਇਕ ਐਲਨ ਕਰੀਅਰ ਇੰਸਟੀਚਿਊਟ ਤੋਂ ਹੈ | ਜੇ.ਈ.ਈ.-ਮੇਨ ਤੇ ਜੇ.ਈ.ਈ.-ਐਡਵਾਂਸ ਦੋਵਾਂ ਵਿਚ, ਐਲਨ ਗੁਣਵੱਤਾ ਤੇ ਮਾਤਰਾ ਦੋਵਾਂ ਦੇ ਮਾਮਲੇ 'ਚ ਵਧੀਆ ਪ੍ਰਦਰਸ਼ਨ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ | ਪਿਛਲੇ ਲਗਾਤਾਰ 2 ਸਾਲਾਂ ਤੋਂ, ਐਲਨ ਦੇ ਵਿਦਿਆਰਥੀਆਂ ਨੇ ਲਗਾਤਾਰ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਹੈ, ਟਾਪ 100 'ਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਹੈ ਅਤੇ ਜੇ.ਈ.ਈ.-ਮੇਨ ਤੇ ਜੇ.ਈ.ਈ.-ਐਡਵਾਂਸ ਪ੍ਰੀਖਿਆਵਾਂ 'ਚ ਕੁੱਲ ਮਿਲਾ ਕੇ ਵੱਡੀ ਗਿਣਤੀ ਵਿਚ ਯੋਗਤਾ ਪ੍ਰਾਪਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜੇ.ਈ.ਈ.-ਮੇਨ 2026 'ਚ ਰਿਕਾਰਡ ਤੋੜ 15 ਲੱਖ 38 ਹਜ਼ਾਰ 468 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਦੋਵਾਂ ਸੈਸ਼ਨਾਂ ਨੂੰ ਮਿਲਾ ਕੇ 26 ਵਿਦਿਆਰਥੀਆਂ ਨੂੰ 100 ਫ਼ੀਸਦੀ ਸਕੋਰ ਪ੍ਰਾਪਤ ਕਰਨ ਦਾ ਐਲਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵੜਿੰਗ ਨੇ 'ਲਾਰੈਂਸ ਆਫ਼ ਪੰਜਾਬ' ਟੀ.ਵੀ. ਸੀਰੀਜ਼ 'ਤੇ ਜਤਾਇਆ ਸਖ਼ਤ ਇਤਰਾਜ਼ ਅਗਲੀ ਖ਼ਬਰ ਮੁਲਾਜ਼ਮਾਂ ਦੇ ਹੱਕ 'ਚ ਸੁਣਾਇਆ ਹਾਈ ਕੋਰਟ ਦਾ ਫ਼ੈਸਲਾ ਇਤਿਹਾਸਕ-ਗਿਆਨੀ ਹਰਪ੍ਰੀਤ ਸਿੰਘ
Ad Position 24