16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭੋਗ 'ਤੇ ਵਿਸ਼ੇਸ਼-ਮਾਤਾ ਗੁਰਨਾਮ ਕੌਰ

Ad Position 21
No active advertisement
ਅਜੀਤ ਡੈਸਕ 22-04-2026
ਬਠਿੰਡਾ-ਮਿੱਠਬੋਲੜੇ ਸੁਭਾਅ ਦੀ ਮਾਲਕ ਗੁਰਨਾਮ ਕੌਰ ਧਰਮ-ਪਤਨੀ ਗੁਰਚਰਨ ਸਿੰਘ (ਰਿਟਾ. ਕਾਨੂੰਗੋ) ਦਾ ਜਨਮ ਮਾਰਚ 1935 ਨੂੰ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਪਿੰਡ ਫਤੂਹੀ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ¢ ਉਹ 5 ਭਰਾਵਾਂ ਦੀ ਸਭ ਤੋਂ ਛੋਟੀ ਭੈਣ ਸਨ ¢ ਉਨ੍ਹਾਂ ਦਾ ਵਿਆਹ ਸਾਲ 1951 ਵਿਚ ਪਿੰਡ ਮੜ੍ਹਾਕ, ਜ਼ਿਲ੍ਹਾ ਫ਼ਰੀਦਕੋਟ ਵਿਖੇ ਗੁਰਚਰਨ ਸਿੰਘ (ਰਿਟਾ. ਕਾਨੂੰਗੋ) ਨਾਲ ਹੋਇਆ¢ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਦਿਆਂ ਇਕ ਸੂਝਵਾਨ ਗ੍ਰਹਿਣੀ ਵਜੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ¢ ਉਨ੍ਹਾਂ ਦੇ ਘਰ ਵਿਚ 3 ਪੁੱਤਰਾਂ ਤੇ 5 ਧੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਵਧੀਆ ਸੰਸਕਾਰਾਂ ਨਾਲ ਪਾਲਿਆ ਤੇ ਚੰਗੀ ਸਿੱਖਿਆ ਦੇ ਕੇ ਆਪਣੇ ਪੁੱਤਰ ਗੁਰਦਰਸ਼ਨ ਸਿੰਘ ਰਿਟਾ. ਮੈਨੇਜਰ ਲੈਂਡ ਮਾਰਗੇਜ ਬੈਂਕ, ਗੁਰਸੇਵਕ ਸਿੰਘ ਰਿਟਾ. ਖੇਤੀਬਾੜੀ ਇੰਜੀਨੀਅਰ, ਖੇਤੀਬਾੜੀ ਵਿਭਾਗ ਬਠਿੰਡਾ, ਗੁਰਭਗਤ ਸਿੰਘ ਰਿਟਾ. ਸਿਹਤ ਵਿਭਾਗ ਫ਼ਰੀਦਕੋਟ, ਬੇਟੀਆਂ ਗੁਰਬਚਨ ਕੌਰ, ਨਿਰਮਲ ਕੌਰ, ਗੁਰਜੀਤ ਕੌਰ, ਹਰਜਿੰਦਰ ਕੌਰ ਤੇ ਤੇਜਿੰਦਰ ਕੌਰ (ਸਾਰੀਆਂ ਰਿਟਾ. ਲੈਕਚਰਾਰ) ਨੂੰ ਆਤਮ ਨਿਰਭਰ ਬਣਾਇਆ¢ ਮਾਤਾ ਗੁਰਨਾਮ ਕੌਰ ਧਾਰਮਿਕ ਵਿਚਾਰਾਂ 'ਤੇ ਬਿਲਕੁਲ ਸਧਾਰਨ ਜੀਵਨ ਜੀਉਣ ਵਾਲੀ ਔਰਤ ਸਨ | ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਹੀ ਔਖੀਆਂ ਘੜੀਆਂ ਵੇਖੀਆਂ ¢ ਵੱਡੇ ਪੁੱਤਰ ਗੁਰਦਰਸ਼ਨ ਸਿੰਘ (ਮੈਨੇਜਰ, ਲੈਂਡ ਮਾਰਗੇਜ ਬੈਂਕ) ਦੀ 2006 ਵਿਚ ਅਤੇ ਪੋਤਰੇ ਗੁਰਸਿਮਰਨ ਸਿੰਘ ਦੀ 2009 ਵਿਚ ਸੜਕ ਹਾਦਸੇ ਵਿਚ ਹੋਈ ਮੌਤ ਨੇ ਉਨ੍ਹਾਂ ਨੂੰ ਗਹਿਰਾ ਸਦਮਾ ਦਿੱਤਾ ਪਰ ਉਨ੍ਹਾਂ ਨੇ ਹਮੇਸ਼ਾਂ ਗੁਰੂ ਦੇ ਭਾਣੇ ਵਿਚ ਰਹਿੰਦਿਆਂ ਆਪਣੇ 'ਤੇ ਆਈ ਅਕਹਿ ਤੇ ਅਸਹਿ ਪੀੜ੍ਹਾਂ ਨੂੰ 'ਤੇਰਾ ਭਾਣਾ ਮਿੱਠਾ ਲਾਗੇ' ਕਹਿ ਕੇ ਹੰਡਾਇਆ¢ ਉਨ੍ਹਾਂ ਨੇ 92 ਸਾਲਾਂ ਦਾ ਲੰਬਾ ਤੇ ਸਿਹਤਮੰਦ ਜੀਵਨ ਬਿਤਾਇਆ ਪਰ ਲੰਘੀ 13 ਅਪ੍ਰੈਲ ਨੂੰ ਮਾਤਾ ਗੁਰਨਾਮ ਕੌਰ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 22 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ, ਪਿੰਡ ਮੜ੍ਹਾਕ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗੀ | -ਅੰਮਿ੍ਤਪਾਲ ਸਿੰਘ ਵਲ੍ਹਾਣ
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਬਾਲ ਸਾਹਿਤਕਾਰ ਡਾ: ਸੂਰੀ ਨੂੰ ਸਦਮਾ-ਭਰਾ ਦਾ ਦਿਹਾਂਤ ਅਗਲੀ ਖ਼ਬਰ ਪਾਕਿ 'ਚ 'ਵਿਸਾਖੀ ਦਿਵਸ 'ਚ ਖਾਲਸੇ ਦੀ ਮਿਠਾਸ' ਸਿਰਲੇਖ ਹੇਠ ਕੌਮਾਂਤਰੀ ਸੈਮੀਨਾਰ ਕਰਵਾਇਆ
Ad Position 24