16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸ਼ੋ੍ਰਮਣੀ ਬਾਲ ਸਾਹਿਤਕਾਰ ਡਾ: ਸੂਰੀ ਨੂੰ ਸਦਮਾ-ਭਰਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 22-04-2026

ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਸਾਹਿਤਕ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਪੰਜਾਬੀ ਨਾਵਲ ਦੇ ਪਿਤਾਮਾ ਸਵ: ਸ: ਨਾਨਕ ਸਿੰਘ ਨਾਵਲਕਾਰ ਦੇ ਬੇਟੇ, ਸ਼੍ਰੋਮਣੀ ਬਾਲ ਸਾਹਿਤਕਾਰ ਡਾ: ਕੁਲਬੀਰ ਸਿੰਘ ਸੂਰੀ ਦੇ ਵੱਡੇ ਭਰਾਤਾ, ਸਾਬਕਾ ਸਫ਼ੀਰ ਨਵਦੀਪ ਸਿੰਘ ਸੂਰੀ (ਆਈ. ਐੱਫ. ਐੱਸ.) ਦੇ ਚਾਚਾ ਅਤੇ ਨਾਮਵਰ ਗਾਇਕ ਅਤੇ ਬੰਸਰੀ ਵਾਦਕ ਕੰਵਲਜੀਤ ਸਿੰਘ ਸੂਰੀ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ | ਉਹ ਕਰੀਬ 91 ਵਰਿ੍ਹਆਂ ਦੇ ਸਨ ਤੇ ਦੋ ਕੁ ਹਫ਼ਤੇ ਬਿਮਾਰ ਰਹਿਣ ਉਪਰੰਤ ਉਨ੍ਹਾਂ ਦਾ ਬੀਤੀ 19 ਅਪ੍ਰੈਲ ਨੂੰ ਜਲੰਧਰ ਵਿਖੇ ਦਿਹਾਂਤ ਹੋ ਗਿਆ | ਡਾ: ਸੂਰੀ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਬੀਤੇ ਦਿਨ ਜਲੰਧਰ ਵਿਖੇ ਕੀਤਾ ਗਿਆ | ਉਨ੍ਹਾਂ ਮੁੱਢਲੀ ਵਿਦਿਆ ਪ੍ਰੀਤ ਨਗਰ ਤੋਂ ਪ੍ਰਾਪਤ ਕੀਤੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਵਜੋਂ ਸੇਵਾ ਮੁਕਤ ਹੋਏ | ਉਹ ਇਪਟਾ ਪੰਜਾਬ ਦੇ ਮੋਢੀਆਂ ਵਿਚੋਂ ਇੱਕ ਸਨ ਤੇ ਕਰੀਬ 6 ਦਹਾਕੇ ਉਨ੍ਹਾਂ ਇਸ ਸਭਿਆਚਾਰਕ ਸੰਸਥਾ ਨਾਲ ਸੰਗੀਤ, ਗਾਇਣ ਦੇ ਖੇਤਰ, ਖਾਸਕਰ ਬੰਸਰੀ ਵਾਦਨ ਵਿਚ ਅਹਿਮ ਯੋਗਦਾਨ ਪਾਇਆ | ਉਨ੍ਹਾਂ ਦੋ ਨਾਵਲਾਂ ਤੋਂ ਇਲਾਵਾ 'ਸੁਰਾਂ ਦਾ ਸਫ਼ਰ' ਪੁਸਤਕਾਂ ਵੀ ਸਾਹਿਤ ਜਗਤ ਦੀ ਝੋਲੀ ਪਾਈਆਂ | ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ 26 ਅਪ੍ਰੈਲ, ਐਤਵਾਰ ਨੂੰ ਬਾਅਦ ਦੁਪਹਿਰ 12.30 ਤੋਂ 2 ਵਜੇ ਤੱਕ ਗੁ: ਸਿੰਘ ਸਭਾ ਅਰਬਨ ਅਸਟੇਟ-2 ਜਲੰਧਰ ਵਿਖੇ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਬਰਸਟ ਵਲੋਂ ਪੀ. ਐਮ. ਬੀ. ਕੁਨੈਕਟ ਮੋਬਾਈਲ ਐਪ ਲਾਂਚ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼-ਮਾਤਾ ਗੁਰਨਾਮ ਕੌਰ
Ad Position 24