ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਬੀਤੀ ਦੇਰ ਰਾਤ ਘਰੋਂ ਕੁੱਤਾ ਘੁੰਮਾਉਣ ਲੈ ਕੇ ਨਿਕਲੇ ਬਜ਼ੁਰਗ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੋਕਿ ਪੁਰਾਣਾ ਵਿਵਾਦ ਇਸ ਝਗੜੇ ਦੀ ਵਜ੍ਹਾ ਬਣਿਆ | ਪੁਲਿਸ ਵਲੋਂ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਪਾਸੋਂ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ | ਇਹ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਬੀਤੀ ਦੇਰ ਰਾਤ ਦੀ ਹੈ, ਜਿਸਦੀ ਸ਼ਨਾਖਤ ਨਰਾਇਣ ਦਾਸ ਵਾਸੀ ਨਵਾਂ ਕੋਟ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਨਰਾਇਣ ਦਾਸ ਆਪਣੇ ਘਰ 'ਚ ਹੀ ਜਨਰਲ ਸਟੋਰ ਚਲਾਉਂਦਾ ਸੀ ਤੇ ਰਾਤ ਨੂੰ ਆਮ ਵਾਂਗ ਉਹ ਸਟੋਰ ਬੰਦ ਕਰਕੇ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਘਰੋਂ ਨਿਕਲਿਆ | ਉਨ੍ਹਾਂ ਦੱਸਿਆ ਕਿ ਰਾਹ 'ਚ ਕੈਪਟਨ ਇਲੈਕਟਰੋਨਿਕਸ ਦੀ ਦੁਕਾਨ ਹੈ ਜਿਥੋਂ ਇਨਵਰਟਰ ਲੈਣ ਕਾਰਨ ਪੁਰਾਣਾ ਝਗੜਾ ਸੀ ਤੇ ਉਸਨੇ ਦੁਕਾਨ ਦੇ ਬਾਹਰ ਆਪਣੀ ਹੱਥ 'ਚ ਫੜੀ ਸੋਟੀ ਨਾਲ ਦੁਕਾਨ ਦੇ ਸ਼ਟਰ 'ਤੇ ਮਾਰਿਆ ਤੇ ਇਕ ਨੇੜੇ ਗੁਆਂਢੀ ਨੇ ਆਪਣੀ 12 ਬੋਰ ਦੀ ਬੰਦੂਕ ਨਾਲ ਗੋਲੀ ਚਲਾ ਦਿੱਤੀ ਜੋ ਉਸਦੀ ਲੱਤ 'ਚ ਲੱਗੀ | ਜ਼ਖ਼ਮੀ ਹੋਏ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਕਿ ਉਨ੍ਹਾਂ ਦੀ ਖੂਨ ਜ਼ਿਆਦਾ ਵਹਿਣ ਕਾਰਨ ਮੌਤ ਹੋ ਗਈ | ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਰਜਨੀਸ਼ ਨਾਮ ਦੇ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ |
ਬਜ਼ੁਰਗ ਦੀ ਗੋਲੀ ਮਾਰ ਕੇ ਹੱਤਿਆ
ਅਜੀਤ ਡੈਸਕ
22-04-2026