ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਘਾਤਕ ਪਹਿਲਗਾਮ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ 'ਤੇ ਭਾਰਤੀ ਫ਼Ïਜ ਨੇ ਬੁੱਧਵਾਰ ਨੂੰ ਅੱਤਵਾਦ ਵਿਰੁੱਧ ਲੜਨ ਦੇ ਆਪਣੇ ਦਿ੍ੜ ਇਰਾਦੇ ਨੂੰ ਦੁਹਰਾਇਆ ਅਤੇ ਕਿਹਾ ਕਿ ਭਾਰਤ ਵਿਰੁੱਧ ਕੀਤੀ ਗਈ ਕਿਸੇ ਵੀ ਹਰਕਤ ਦਾ ਜਵਾਬ ਪੱਕਾ ਦਿੱਤਾ ਜਾਵੇਗਾ | ਫÏਜ ਨੇ ਐਕਸ 'ਤੇ ਪੋਸਟ ਕੀਤਾ ਕਿ ਭਾਰਤ ਵਿਰੁੱਧ ਕੀਤੀ ਗਈ ਹਰ ਹਰਕਤ ਦਾ ਜਵਾਬ ਪੱਕਾ ਮਿਲੇਗਾ | ਇਨਸਾਫ਼ ਜ਼ਰੂਰ ਮਿਲੇਗਾ | ਹਮੇਸ਼ਾ | ਪੋਸਟ 'ਚ ਇਕ ਡਿਜੀਟਲ ਪੋਸਟਰ ਵੀ ਸੀ ਜਿਸ ਵਿਚ ਵਰਦੀ 'ਚ ਤਿੰਨ ਹਥਿਆਰਬੰਦ ਸਿਪਾਹੀਆਂ ਨੂੰ ਇਕ-ਦੂਜੇ ਦੇ ਨਾਲ ਖੜ੍ਹੇ ਦਿਖਾਇਆ ਗਿਆ ਸੀ ਜਿਸਦੇ ਪਿਛੋਕੜ 'ਚ ਇਕ ਵੱਡਾ ਲਾਲ ਚੱਕਰ ਦਿਖਾਇਆ ਗਿਆ ਸੀ, ਜਿਸਦੀ ਸੁਰਖੀ ਆਪਰੇਸ਼ਨ ਸੰਧੂਰ ਜਾਰੀ ਹੈ... | ਪੋਸਟਰ 'ਚ ਓਪਰੇਸ਼ਨ ਮਹਾਦੇਵ ਦਾ ਹਵਾਲਾ ਵੀ ਸੀ ਜੋ ਹਮਲੇ ਤੋਂ ਤੁਰੰਤ ਬਾਅਦ ਅਪਰਾਧੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ ਸੀ | ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ 'ਤੇ, ਭਾਰਤੀ ਫÏਜ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜਦੋਂ ਮਨੁੱਖਤਾ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਹਨ, ਤਾਂ ਜਵਾਬ ਫੈਸਲਾਕੁੰਨ ਹੁੰਦਾ ਹੈ |