ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)-ਸੁਪਰੀਮ ਕੋਰਟ ਵਿਚ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਅਤੇ ਧਾਰਮਿਕ ਵਿਤਕਰੇ ਸੰਬੰਧੀ ਮਾਮਲੇ 'ਚ ਅੱਜ ਸੱਤਵੇਂ ਦਿਨ ਵੀ ਸੁਣਵਾਈ ਜਾਰੀ ਰਹੀ ¢ ਸੁਣਵਾਈ ਦੌਰਾਨ ਜਸਟਿਸ ਵੀ.ਬੀ. ਨਾਗਰਤਨਾ ਨੇ ਕਿਹਾ ਕਿ ਹਿੰਦੂ ਸਮਾਜ ਇੱਕਜੁੱਟ ਹੋਵੇ ਅਤੇ ਖ਼ੁਦ ਨੂੰ 2 ਸੰਪਰਦਾਵਾਂ 'ਚ ਨਾ ਵੰਡੇ | ਜਸਟਿਸ ਨਾਗਰਤਨਾ ਨੇ ਕਿਹਾ ਕਿ ਉਹ ਸਾਡੇ ਮੰਦਰ ਵਿਚ ਨਹੀਂ ਆ ਸਕਦੇ, ਅਸੀਂ ਉਨ੍ਹਾਂ ਦੇ ਮੰਦਰ ਵਿਚ ਨਹੀਂ ਜਾ ਸਕਦੇ, ਇਹ ਸੋਚ ਸਹੀ ਨਹੀਂ ਹੈ ¢ ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਪਰਦਾ ਆਪਣਾ ਮੰਦਰ ਦੂਜਿਆਂ ਲਈ ਨਹੀਂ ਖੋਲ੍ਹਦੀ ਤਾਂ ਇਹ ਕਮਜ਼ੋਰ ਹੋ ਜਾਵੇਗੀ ¢ ਸੁਪਰੀਮ ਕੋਰਟ ਨੇ ਇਹ ਟਿੱਪਣੀ ਤ੍ਰਾਵਣਕੋਰ ਦੇਵਸਵਮ ਬੋਰਡ ਦੇ ਵਕੀਲ ਰਾਕੇਸ਼ ਦਿਵੇਦੀ ਦੀ ਉਸ ਗੱਲ 'ਤੇ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਜਿੱਥੇ ਇੱਕ ਸੰਪਰਦਾ ਨੂੰ ਦੂਜੇ ਸੰਪਰਦਾ ਦੇ ਮੰਦਰ ਵਿਚ ਪੂਜਾ ਕਰਨ ਤੋਂ ਰੋਕਿਆ ਜਾ ਰਿਹਾ ਹੈ, ਜਦਕਿ ਉਹ,ਉਥੇ ਜਾਂਦੇ ਵੀ ਨਹੀਂ ¢ਜੇਕਰ ਉਹ ਜਾਣਾ ਚਾਹੁੰਦੇ ਹਨ, ਤਾਂ ਕੀ ਇਸ ਨੂੰ ਸਮਾਜਿਕ ਸੁਧਾਰ ਵਜੋਂ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਜੇਕਰ ਰਾਜ ਦੂਜੇ ਸੰਪਰਦਾਵਾਂ ਦੇ ਲੋਕਾਂ ਨੂੰ ਇਜਾਜ਼ਤ ਦੇਣਾ ਚਾਹੁੰਦਾ ਹੈ, ਤਾਂ ਇਹ ਸੁਧਾਰ ਵਜੋਂ ਕਾਨੂੰਨ ਬਣਾ ਸਕਦਾ ਹੈ ¢ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀ 9 ਜੱਜਾਂ ਦੀ ਸੰਵਿਧਾਨਕ ਬੈਂਚ ਵੱਲੋਂ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਸੰਬੰਧੀ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ¢ ਇਸ ਦੇ ਨਾਲ ਹੀ ਧਾਰਮਿਕ ਆਸਥਾ ਦੇ 66 ਹੋਰ ਮਾਮਲੇ ਵੀ ਜੁੜੇ ਹੋਏ ਹਨ ¢