ਯਰੂਸ਼ਲਮ, 24 ਅਪ੍ਰੈਲ (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (76) ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋਸਟੇਟ ਕੈਂਸਰ ਦਾ ਸਫ਼ਲ ਇਲਾਜ ਹੋਇਆ ਸੀ ਅਤੇ ਹੁਣ ਉਹ ਸਿਹਤਮੰਦ ਹਨ | ਇਹ ਉਨ੍ਹਾਂ ਦੀ ਇਸ ਬਿਮਾਰੀ ਦੀ ਪਹਿਲੀ ਜਨਤਕ ਪੁਸ਼ਟੀ ਹੈ | ਉਨ੍ਹਾਂ ਕਿਹਾ ਕਿ ਲਗਭਗ ਡੇਢ ਸਾਲ ਪਹਿਲਾਂ ਉਨ੍ਹਾਂ ਦੀ ਪ੍ਰੋਸਟੇਟ ਸਰਜਰੀ ਹੋਈ ਸੀ | ਨੇਤਨਯਾਹੂ ਨੇ ਕਿਹਾ ਈਰਾਨ ਨਾਲ ਜੰਗ ਕਾਰਨ ਉਨ੍ਹਾਂ ਇਸ ਦਾ ਖ਼ੁਲਾਸਾ ਨਾ ਕਰਨ ਦਾ ਫੈਸਲਾ ਕੀਤਾ ਸੀ | ਜ਼ਿਕਰਯੋਗ ਹੈ ਕਿ ਈਰਾਨ ਨਾਲ ਜੰਗ ਦੇ ਸ਼ੁਰੂਆਤੀ ਹਫ਼ਤਿਆਂ ਦੌਰਾਨ ਨੇਤਨਯਾਹੂ ਦੀ ਸਿਹਤ ਨੂੰ ਲੈ ਕੇ ਵੀ ਕਾਫ਼ੀ ਅਟਕਲਾਂ ਲਗਾਈਆਂ ਗਈਆਂ ਸਨ |