06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਈਰਾਨ ਯੁੱਧ 'ਚ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ ਅਮਰੀਕਾ ਦੇ ਉੱਚ-ਪੱਧਰ ਵਾਲੇ ਹਥਿਆਰ <br/>

Ad Position 21
No active advertisement
ਅਜੀਤ ਡੈਸਕ 25-04-2026
ਸਾਨ ਫਰਾਂਸਿਸਕੋ, 24 ਅਪ੍ਰੈਲ (ਐਸ ਅਸ਼ੋਕ ਭÏਰਾ)-ਹਾਲੀਆ ਫੋਕਸ ਤੇ ਸੀ.ਐਨ.ਐਨ. ਸਮੇਤ ਮੀਡੀਆ ਰਿਪੋਰਟਾਂ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਈਰਾਨ ਯੁੱਧ ਵਿਚ ਮਹੱਤਵਪੂਰਨ ਮਿਜ਼ਾਈਲ ਭੰਡਾਰਾਂ ਨੂੰ ਖ਼ਤਮ ਕਰ ਦਿੱਤਾ ਹੈ | ਇਕ ਵਿਸ਼ਲੇਸ਼ਣ ਅਨੁਸਾਰ, ਅਮਰੀਕਾ ਨੇ ਇਸ ਟਕਰਾਅ ਦੌਰਾਨ ਆਪਣੇ ਪੈਟਿ੍ਅਟ ਮਿਜ਼ਾਈਲ ਇੰਟਰਸੈਪਟਰਾਂ ਦੇ ਲਗਭਗ ਅੱਧੇ ਹਿੱਸੇ ਨੂੰ ਇਕ ਤਰਾਂ ਫੂਕ ਸੁੱਟਿਆ ਹੈ | ਯੁੱਧ ਦੇ ਅਗਲੇ ਦÏਰ ਲਈ ਇਹ ਇਕ ਮਾਨਸਿਕ ਦਬਾਅ ਦਾ ਵੀ ਹਿੱਸਾ ਮੰਨਿਆ ਜਾ ਸਕਦਾ ਹੈ | ਹਾਲਾਂਕਿ ਅਮਰੀਕਾ ਕੋਲ ਅਜੇ ਵੀ ਮÏਜੂਦਾ ਲੜਾਈ ਵਿਚ ਕਾਰਵਾਈਆਂ ਨੂੰ ਜਾਰੀ ਰੱਖਣ ਲਈ ਕਾਫ਼ੀ ਫਾਇਰਪਾਵਰ ਹੈ ਪਰ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿਚ ਹੋਣ ਵਾਲੇ ਟਕਰਾਅ ਲਈ ਇਹ ਵੱਡਾ ਜੋਖ਼ਮ ਹੈ | ਸੈਂਟਰ ਫ਼ਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (ਸੀ. ਐਸ. ਆਈ. ਐਸ.) ਦੀ ਇਕ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਅਮਰੀਕੀ ਫ਼ੌਜਾਂ ਨੇ 39 ਦਿਨਾਂ ਦੀ ਹਵਾਈ ਤੇ ਮਿਜ਼ਾਈਲ ਮੁਹਿੰਮ ਦੌਰਾਨ ਕਈ ਮਹੱਤਵਪੂਰਨ ਹਥਿਆਰਾਂ ਦੇ ਵੱਡੇ ਹਿੱਸੇ ਦੀ ਵਰਤੋਂ ਕੀਤੀ, ਜਿਸ 'ਚ 850 ਤੋਂ ਵੱਧ ਟੋਮਾਹਾਕ ਕਰੂਜ਼ ਮਿਜ਼ਾਈਲਾਂ ਤੇ 1,000 ਤੋਂ ਵੱਧ ਜੁਆਇੰਟ ਏਅਰ-ਟੂ-ਸਰਫੇਸ ਸਟੈਂਡਆਫ ਮਿਜ਼ਾਈਲਾਂ ਸ਼ਾਮਲ ਹਨ | ਪੈਟਿ੍ਅਟ ਇੰਟਰਸੈਪਟਰ ਦੀ ਵਰਤੋਂ ਦਾ ਅੰਦਾਜ਼ਾ ਲਗਭਗ 1,060 ਤੇ 1,430 ਮਿਜ਼ਾਈਲਾਂ ਦੇ ਵਿਚਕਾਰ ਲਗਾਇਆ ਗਿਆ ਸੀ, ਜੋ ਅਮਰੀਕੀ ਸਟਾਕ ਸੂਚੀ ਦਾ ਅੱਧ ਤੋਂ ਵੱਧ ਹਿੱਸਾ ਹੈ | ਪੈਂਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਅਜਿਹੇ ਭੰਡਾਰ ਦੀ ਘਾਟ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਮਰੀਕੀ ਫ਼ੌਜ ਦੁਨੀਆ 'ਚ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਹੈ ਤੇ ਹੋਰਮੁਜ਼ ਜਲਡਮਰੂ ਦੇ ਅੰਦਰ ਤੇ ਬਾਹਰ ਜਾਣ ਵਾਲੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਅਮਰੀਕੀ ਜਲ ਸੈਨਾ ਸ਼ਕਤੀ ਦਾ ਦਸ ਫ਼ੀਸਦ ਤੋਂ ਵੀ ਘੱਟ ਸਮਾਂ ਲੱਗਿਆ | ਉਧਰ ਪੈਂਟਾਗਨ ਦੀ ਤਾਜ਼ਾ ਬਜਟ ਬੇਨਤੀ ਜਿਸ 'ਚ ਪ੍ਰਸ਼ਾਸਨ ਨੇ ਵਿੱਤੀ ਸਾਲ 2027 ਵਿਚ ਹਥਿਆਰਾਂ ਲਈ ਲਗਭਗ 70 ਬਿਲੀਅਨ (70 ਅਰਬ) ਡਾਲਰ ਦੀ ਮੰਗ ਕੀਤੀ ਹੈ, ਅਜਿਹੀਆਂ ਫਿਕਰਮੰਦੀਆਂ ਨੂੰ ਸਪੱਸ਼ਟ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਸਹੀ ਰਸਤਾ ਅਪਣਾਇਆ ਹੁੰਦਾ ਤਾਂ ਅਜਿਹਾ ਨਾ ਹੁੰਦਾ-ਅੰਨਾ ਹਜ਼ਾਰੇ ਅਗਲੀ ਖ਼ਬਰ ਮੇਰਾ ਪ੍ਰੋਸਟੇਟ ਕੈਂਸਰ ਦਾ ਸਫ਼ਲ ਇਲਾਜ ਹੋਇਆ-ਨੇਤਨਯਾਹੂ
Ad Position 24
No active advertisement