06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

'ਆਪ' ਨੇ ਸਹੀ ਰਸਤਾ ਅਪਣਾਇਆ ਹੁੰਦਾ ਤਾਂ ਅਜਿਹਾ ਨਾ ਹੁੰਦਾ-ਅੰਨਾ ਹਜ਼ਾਰੇ

Ad Position 21
No active advertisement
ਅਜੀਤ ਡੈਸਕ 25-04-2026
ਮੁੰਬਈ, 24 ਅਪ੍ਰੈਲ (ਪੀ.ਟੀ.ਆਈ.)-ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਸਹੀ ਰਸਤੇ 'ਤੇ ਚੱਲਦੀ ਤਾਂ ਰਾਘਵ ਚੱਢਾ ਅਤੇ ਛੇ ਹੋਰ ਰਾਜ ਸਭਾ ਮੈਂਬਰ ਪਾਰਟੀ ਨਾ ਛੱਡਦੇ | ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲ੍ਹੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਅਧਿਕਾਰ ਹੈ | ਉਨ੍ਹਾਂ (ਚੱਢਾ ਅਤੇ ਹੋਰਾਂ) ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਇਸੇ ਲਈ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਸੀਨੀਅਰ ਲੀਡਰਸ਼ਿਪ ਸਹੀ ਢੰਗ ਨਾਲ ਕੰਮ ਕਰਦੇ ਤਾਂ ਅੱਜ ਅਜਿਹੇ ਹਾਲਾਤ ਨਾ ਹੁੰਦੇ |

Ad Position 22
No active advertisement
ਪਿਛਲੀ ਖ਼ਬਰ ਅਰਜਨਾ ਐਵਾਰਡੀ ਹਾਕੀ ਉਲੰਪੀਅਨ ਗੁਰਬਖ਼ਸ਼ ਸਿੰਘ ਗਰੇਵਾਲ ਨਹੀਂ ਰਹੇ <br/> ਅਗਲੀ ਖ਼ਬਰ ਈਰਾਨ ਯੁੱਧ 'ਚ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ ਅਮਰੀਕਾ ਦੇ ਉੱਚ-ਪੱਧਰ ਵਾਲੇ ਹਥਿਆਰ <br/>
Ad Position 24
No active advertisement