06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬ ਦੀ 108 ਐਂਬੂਲੈਂਸ ਸੇਵਾ ਨੇ 1.93 ਲੱਖ ਤੋਂ ਵੱਧ ਐਮਰਜੈਂਸੀ ਮਾਮਲੇ ਸੰਭਾਲੇ

Ad Position 21
No active advertisement
ਅਜੀਤ ਡੈਸਕ 26-04-2026
ਰੂਪਨਗਰ, 25 ਅਪ੍ਰੈਲ (ਸਤਨਾਮ ਸਿੰਘ ਸੱਤੀ)-ਜ਼ੈਨਪਲੱਸ ਪ੍ਰਾਈਵੇਟ ਲਿਮਟਿਡ ਵਲੋਂ ਚਲਾਈ ਜਾ ਰਹੀ ਪੰਜਾਬ ਦੀ 108 ਐਂਬੂਲੈਂਸ ਸੇਵਾ ਨੇ ਅਪ੍ਰੈਲ 2025 ਤੋਂ ਮਾਰਚ 2026 ਤੱਕ 1,93,698 ਐਮਰਜੈਂਸੀ ਮਾਮਲਿਆਂ ਨੂੰ ਸੰਭਾਲ ਕੇ ਰਾਜ ਵਿਚ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਹੈ | ਇਨ੍ਹਾਂ ਵਿਚ 74,570 ਮੈਡੀਕਲ ਐਮਰਜੈਂਸੀਆਂ, 50,993 ਗਰਭ ਅਵਸਥਾ ਸਬੰਧੀ ਕੇਸ, 26,908 ਸੜਕ ਹਾਦਸੇ ਅਤੇ 21,881 ਦਿਲ ਦੀਆਂ ਐਮਰਜੈਂਸੀਆਂ ਸ਼ਾਮਿਲ ਹਨ | ਇਸ ਤੋਂ ਇਲਾਵਾ ਹੋਰ 19,346 ਮਾਮਲਿਆਂ ਵਿਚ ਵੀ ਸੇਵਾ ਨੇ ਤੁਰੰਤ ਸਹਾਇਤਾ ਦਿੱਤੀ | ਜ਼ਿਲ੍ਹਾ ਪੱਧਰ 'ਤੇ ਲੁਧਿਆਣਾ ਵਿਚ ਸਭ ਤੋਂ ਵੱਧ 26,429 ਕੇਸ ਦਰਜ ਹੋਏ | ਇਸ ਤੋਂ ਬਾਅਦ ਜਲੰਧਰ (16,809), ਐਸ.ਏ.ਐਸ. ਨਗਰ (16,284), ਅੰਮਿ੍ਤਸਰ (14,964) ਅਤੇ ਪਟਿਆਲਾ (14,793) ਦਰਜ ਹੋਏ | ਪ੍ਰਾਜੈਕਟ ਹੈੱਡ ਮਨੀਸ਼ ਬੱਤਰਾ ਨੇ ਕਿਹਾ ਕਿ 108 ਸੇਵਾ ਪੰਜਾਬ ਭਰ ਵਿਚ ਤੇਜ਼, ਭਰੋਸੇਮੰਦ ਅਤੇ ਪੇਸ਼ੇਵਾਰ ਐਮਰਜੈਂਸੀ ਦੇਖਭਾਲ ਦੇਣ ਲਈ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਨਹਿਰ 'ਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ <br/> ਅਗਲੀ ਖ਼ਬਰ ਪੰਜਾਬ-ਹਰਿਆਣਾ 'ਚ ਘੱਟ ਝਾੜ ਦਾ ਅਸਰ <br/>
Ad Position 24
No active advertisement