ਨਵਾਂਸ਼ਹਿਰ, 27 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਖੇਤੀਬਾੜੀ ਇਨਪੁੱਟਸ ਦੇ ਵਪਾਰੀਆਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਸੂਬੇ ਭਰ ਵਿਚ ਐਸੋਸੀਏਸ਼ਨ ਦੀ ਹੜਤਾਲ 100 ਫ਼ੀਸਦੀ ਸਫਲ ਰਹੀ | ਇਹ ਪ੍ਰਗਟਾਵਾ ਕਰਦੇ ਹੋਏ ਫੀਲਡਸ ਪੈਸਟੀਟਾਈਡਸ ਐਂਡ ਫਰਟੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੂਬੇ ਭਰ ਦੇ ਕੀਟਨਾਸ਼ਕ ਬੀਜ ਖਾਦ ਵਿਕਰੇਤਾ ਵਲੋਂ ਆਪਣੇ ਕਾਰੋਬਾਰ ਬੰਦ ਰੱਖੇ ਗਏ | ਇਸ ਇੱਕ ਦਿਨਾ ਸੰਕੇਤਿਕ ਹੜਤਾਲ ਸਮੇਂ ਸੀਡਜ਼ ਪੈਸਟੀਸਾਈਟਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਵਲੋਂ ਇੱਕ ਰੋਹ ਭਰਪੂਰ ਰੈਲੀ ਕੀਤੀ ਗਈ | ਇਸ ਮੌਕੇ ਮਹਿੰਦਰਪਾਲ ਸਿੰਘ ਖ਼ਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਉਨ੍ਹਾਂ ਨੂੰ ਹੜਤਾਲ ਵਰਗਾ ਸਖ਼ਤ ਕਦਮ ਚੁੱਕਣਾ ਪਿਆ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਪਾਬਲਾ, ਚਰਨਜੀਤ ਸਿੰਘ ਲੰਗੜੋਆ, ਤਰਲੋਕ ਸਿੰਘ ਸੇਠੀ, ਉੱਤਮ ਸਿੰਘ ਸੇਠੀ, ਰੁਪਿੰਦਰ ਸੇਠੀ, ਗਿੱਲ ਕਰਨਾਣਾ, ਹਰੀਸ਼ ਛਾਬੜਾ ਬਲਾਚੌਰ, ਕੁਲਦੀਪ ਸਿੰਘ ਰਾਹੋਂ, ਅਮਰੀਕ ਸਿੰਘ ਸੇਠੀ ਨਵਾਂਸ਼ਹਿਰ, ਗੁਰਿੰਦਰ ਸੇਠੀ, ਬਲਦੇਵ ਸਿੰਘ ਢਾਹਾਂ, ਰਾਣਾ ਬੀਣੇਵਾਲ ਝੁੰਗੀਆਂ ਬੀਤ, ਤਰਸੇਮ ਸਿੰਘ ਦਿਆਲ, ਤਿਰਲੋਕ ਸਿੰਘ ਸੇਠੀ, ਚਰਨਜੀਤ ਸਿੰਘ ਲੰਗੜੋਆ, ਗੁਰਪ੍ਰੀਤ ਸਿੰਘ ਗੋਪੀ ਰਾਹੋਂ, ਤਰਸੇਮ ਸਿੰਘ ਸੜੋਆ, ਬਲਵੀਰ ਕੁਮਾਰ ਮਜਾਰੀ, ਰਾਕੇਸ਼ ਬਤਰਾ ਬੰਗਾ, ਸੁਖਦੇਵ ਸਿੰਘ ਚੱਕ ਦਾਨਾ ਆਦਿ ਵੀ ਹਾਜ਼ਰ ਸਨ |