ਜਲੰਧਰ, 28 ਅਪ੍ਰੈਲ (ਐੱਮ. ਐੱਸ. ਲੋਹੀਆ)-ਸਿੱਖ ਰਾਜ ਲਈ ਸੰਘਰਸ਼ ਕਰਨ ਵਾਲੇ ਸ਼ਹੀਦ ਯੋਧਿਆਂ ਦੇ ਪਰਿਵਾਰਾਂ ਅਤੇ ਜਲਾਵਤਨੀ ਯੋਧਿਆਂ ਦੀ ਦਾਸਤਾਨ ਨੂੰ ਆਮ ਲੋਕਾਂ ਅੱਗੇ ਪੇਸ਼ ਕਰਨ ਲਈ ਲੇਖਕ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਲਿਖੀ ਗਈ ਕਿਤਾਬ 'ਸਿੱਦਕੀ ਤੇ ਸੰਘਰਸ਼ੀ' ਅੱਜ ਲੋਕ ਅਰਪਣ ਕੀਤੀ ਗਈ | ਕਿਤਾਬ ਦੇ ਪ੍ਰਕਾਸ਼ਕ 'ਪੀਘਾਂ ਸੋਚ ਦੀਆਂ ਪਬਲੀਕੇਸ਼ਨ' ਦੀ ਪ੍ਰਧਾਨ ਤੇ ਕਿਤਾਬ ਦੀ ਸੰਪਾਦਕਾ ਰਸ਼ਪਿੰਦਰ ਕੌਰ ਗਿੱਲ ਨੇ ਜਾਣਕਾਰੀ ਦਿੱਤੀ ਕਿ 'ਸਿੱਦਕੀ ਤੇ ਸੰਘਰਸ਼ੀ' ਨੂੰ 'ਖਾਲਿਸਤਾਨ ਐਲਾਨਾਮਾ ਦਿਵਸ' ਨੂੰ ਸਮਰਪਿਤ ਕਰਦੇ ਹੋਏ ਰਿਲੀਜ਼ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਖ਼ਾਲਸਾ ਹੋਇਆ ਸੀ | ਸਰਬੱਤ ਖ਼ਾਲਸਾ ਵਲੋਂ ਬਣਾਈ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਵਾਲੇ ਦਿਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਐਲਾਨ ਕੀਤਾ ਸੀ | ਇਸ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਮੌਕੇ ਸੰਘਰਸ਼ ਦੌਰਾਨ ਆਪਾ ਨਿਛਾਵਰ ਕਰ ਗਏ ਸ਼ਹੀਦਾਂ ਦੇ ਪਰਿਵਾਰਾਂ ਤੇ ਜਲਾਵਤਨੀ ਯੋਧਿਆਂ ਦੀ ਦਾਸਤਾਨ ਤੋਂ ਅਧਾਰਿਤ ਨਿਵੇਕਲੀ ਅਤੇ ਇਤਿਹਾਸਕ ਕਿਤਾਬ 'ਸਿੱਦਕੀ ਤੇ ਸੰਘਰਸ਼ੀ' ਜਾਰੀ ਕੀਤੀ ਗਈ ਹੈ | ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ (ਪਤਨੀ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ), ਬੀਬੀ ਸੋਹਣਜੀਤ ਕੌਰ (ਪਤਨੀ, ਸ਼ਹੀਦ ਭਾਈ ਖੜਕ ਸਿੰਘ ਘਿੱਲੀ) ਅਤੇ ਬੀਬੀ ਹਰਜਿੰਦਰ ਕੌਰ (ਪਤਨੀ, ਸ਼ਹੀਦ ਭਾਈ ਗੁਰਪਾਲ ਸਿੰਘ ਪਾਲਾ ਬਿਲਗਾ) ਹਾਜ਼ਰ ਸਨ |
ਸ਼ਹੀਦਾਂ ਦੇ ਪਰਿਵਾਰਾਂ ਤੇ ਜਲਾਵਤਨੀ ਯੋਧਿਆਂ ਦੀ ਦਾਸਤਾਨ ਹੈ 'ਸਿੱਦਕੀ ਅਤੇ ਸੰਘਰਸ਼ੀ'-ਰਸ਼ਪਿੰਦਰ ਕੌਰ ਗਿੱਲ <br/>
ਅਜੀਤ ਡੈਸਕ
29-04-2026