07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

'ਆਰਟ ਆਫ ਲਿਵਿੰਗ ਪੰਜਾਬ' ਸਮਾਰੋਹ 'ਚ ਪੰਜਾਬ ਦੇ ਰਾਜਪਾਲ ਵਲੋਂ 19 ਸ਼ਖ਼ਸੀਅਤਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-05-2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸਮੇਤ ਹੋਰ ਵੀ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ, 3 ਮਈ (ਅਜਾਇਬ ਸਿੰਘ ਔਜਲਾ)-'ਆਰਟ ਆਫ ਲਿਵਿੰਗ ਪੰਜਾਬ' ਦੇ ਦੇਸ਼-ਵਿਆਪੀ ਅਣਸੁਣੇ ਹੀਰੋਜ਼ ਐਵਾਰਡਜ਼ ਦੇ ਉਤਸ਼ਾਹੀ ਸਨਮਾਨ ਸਮਾਰੋਹ ਦੌਰਾਨ ਗਹਿਰੀ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ | ਇਹ ਸਮਾਰੋਹ ਸੰਸਥਾ ਦੇ ਮਨੁੱਖਤਾ ਦੀ ਸੇਵਾ ਲਈ 45 ਸਾਲ ਪੂਰੇ ਹੋਣ ਸਬੰਧੀ ਕਰਵਾਇਆ ਗਿਆ | ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਕਿਹਾ ਕਿ ਅਣਸੁਣੇ ਨਾਇਕਾਂ ਨੂੰ ਸਨਮਾਨਿਤ ਕਰਨਾ ਸਭ ਤੋਂ ਔਖੇ ਕੰਮਾਂ ਵਿਚੋਂ ਇਕ ਹੈ, ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਇਹ ਯਤਨ ਬਹੁਤ ਹੀ ਸਲਾਹੁਣਯੋਗ ਹੈ | ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਹੋਏ ਡਾ. ਅਨੀਸ਼ ਦੁਆ ਨੇ ਇਨ੍ਹਾਂ ਅਣਸੁਣੇ ਨਾਇਕਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ | ਸਨਮਾਨ ਵੱਖ-ਵੱਖ ਖੇਤਰਾਂ—ਜਿਵੇਂ ਕਾਰੋਬਾਰ ਤੇ ਪਰਉਪਕਾਰ, ਖੇਡਾਂ ਵਿਚ ਵਡਮੁੱਲਾ ਯੋਗਾਦਨ ਅਤੇ ਯੂਥ ਲੀਡਰਸ਼ਿਪ—ਵਿਚ ਦਿੱਤਾ ਗਿਆ | ਸਨਮਾਨਿਤ ਹੋਣ ਵਾਲਿਆਂ ਵਿਚ ਸੁਧੀਰ ਗੋਇਲ (ਫਤਿਹਗੜ੍ਹ ਸਾਹਿਬ), ਮਨੁੱਖਤਾ ਦੀ ਸੇਵਾ ਸੋਸਾਇਟੀ (ਲੁਧਿਆਣਾ), ਮੁਨੀਸ਼ ਗੋਇਲ (ਪਟਿਆਲਾ), ਕਰਨਲ ਗੁਲਸ਼ਨ ਮਹਿਤਾ (ਬਠਿੰਡਾ), ਵਿਪੁਲ ਤਨੇਜਾ (ਐਸ.ਏ.ਐਸ. ਨਗਰ), ਪ੍ਰਭਾਤ ਸ਼ਰਮਾ (ਰੂਪਨਗਰ), ਸੰਜੀਵ ਕੁਮਾਰ ਟਿੰਕੂ (ਸ੍ਰੀ ਮੁਕਤਸਰ ਸਾਹਿਬ), ਸਾਹਿਲ ਜੇਠੀ (ਬਰਨਾਲਾ), ਮਨਪ੍ਰੀਤ ਸਿੰਘ ਅਤੇ ਤੇਜਿੰਦਰ ਸਿੰਘ (ਫਰੀਦਕੋਟ), ਚੇਤਨ ਸ਼ਰਮਾ (ਮੋਗਾ), ਰਿਤਿਕਾ ਵਰਮਾ ਅਤੇ ਡਾ. ਸੰਦੀਪ ਐਸ. ਛਟਵਾਲ (ਚੰਡੀਗੜ੍ਹ), ਰਾਜਕਰਨ ਸਿੰਘ (ਏ.ਆਰ.ਕੇ.ਐਸ ਸਕੂਲ, ਪਟਿਆਲਾ), ਜਸਵਿੰਦਰ ਗਿੱਲ (ਫਾਜ਼ਿਲਕਾ), ਸੰਦੀਪ ਕੁਮਾਰ ਅਰੋੜਾ (ਫਰੀਦਕੋਟ), ਡਾ. ਅਨਿਰੁੱਧ ਗੁਪਤਾ (ਫਿਰੋਜ਼ਪੁਰ), ਡਾ. ਦਿਸ਼ਾ ਖੰਨਾ (ਜਲੰਧਰ) ਅਤੇ ਸਾਂਝੀ ਸਿਖਿਆ ਫਾਊਾਡੇਸ਼ਨ (ਐਸ.ਏ.ਐਸ. ਨਗਰ) ਸ਼ਾਮਿਲ ਸਨ | ਇਸ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਤਣਾਅ-ਮੁਕਤ ਅਤੇ ਹਿੰਸਾ-ਮੁਕਤ ਸਮਾਜ ਦੇ ਦਿ੍ਸ਼ਟੀਕੋਣ ਅਧੀਨ, ਆਰਟ ਆਫ ਲਿਵਿੰਗ ਨੇ ਪਿਛਲੇ ਸਾਢੇ ਚਾਰ ਦਹਾਕਿਆਂ ਵਿਚ 182 ਦੇਸ਼ਾਂ ਵਿਚ 100 ਕਰੋੜ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਛੂਹਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ, ਮੁਕੱਦਮਾ ਦਰਜ ਅਗਲੀ ਖ਼ਬਰ ਸਰਹਿੰਦ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਕਈ ਟਕਸਾਲੀ ਆਗੂ ਕਾਂਗਰਸ 'ਚ ਸ਼ਾਮਿਲ
Ad Position 24