07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦੇਸ਼ ਭਰ 'ਚ 22.79 ਲੱਖ ਉਮੀਦਵਾਰਾਂ ਨੇ ਦਿੱਤੀ 'ਨੀਟ' ਪ੍ਰੀਖਿਆ <br/>

Ad Position 21
No active advertisement
ਅਜੀਤ ਡੈਸਕ 04-05-2026

ਨਵੀਂ ਦਿੱਲੀ, 3 ਮਈ (ਏਜੰਸੀ)-ਡਾਕਟਰੀ ਪੇਸ਼ੇ ਦੀ ਦੁਨੀਆ 'ਚ ਕੈਰੀਅਰ ਬਣਾਉਣ ਦੀ ਚਾਹ ਰੱਖਣ ਵਾਲੇ ਨੌਜਵਾਨਾਂ ਲਈ ਨੀਟ ਪ੍ਰੀਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ | ਕੌਮੀ ਟੈਸਟਿੰਗ ਏਜੰਸੀ ਵਲੋਂ ਨੀਟ-ਯੂ. ਜੀ. ਪ੍ਰੀਖਿਆ ਐਤਵਾਰ ਨੂੰ ਕਰਵਾਈ ਗਈ | ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ, 5432 ਤੋਂ ਜ਼ਿਆਦਾ ਕੇਂਦਰਾਂ 'ਤੇ ਲਗਭਗ 22.79 ਲੱਖ ਰਜਿਸਟਰਡ ਉਮੀਦਵਾਰਾਂ ਲਈ ਕਰਵਾਈ ਗਈ | ਪ੍ਰੀਖਿਆ ਕੇਂਦਰਾਂ 'ਤੇ ਨਿਗਰਾਨੀ ਲਈ 6,000 ਤੋਂ ਜ਼ਿਆਦਾ ਨਿਗਰਾਨ ਤਾਇਨਾਤ ਕੀਤੇ ਗਏ ਸਨ | ਹਰ ਪ੍ਰੀਖਿਆ ਕੇਂਦਰ 'ਤੇ ਨਿਰਦੇਸ਼ਕ ਅਤੇ ਨਿਗਰਾਨ ਦੀ ਡਿਊਟੀ ਲਗਾਈ ਗਈ ਸੀ | ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਬਲ ਅਤੇ ਐਸਕਾਰਟ ਟੀਮਾਂ ਜ਼ਰੀਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ | ਨੀਟ ਪ੍ਰੀਖਿਆ ਦੌਰਾਨ ਜੈਪੁਰ ਦਾ ਇਕ ਵਿਦਿਆਰਥੀ ਰਸਤੇ 'ਚ ਹਾਦਸੇ ਦੇ ਬਾਅਦ ਵ੍ਹੀਲ ਚੇਅਰ 'ਤੇ ਪ੍ਰੀਖਿਆ ਦੇਣ ਪੁੱਜਾ | ਉਥੇ ਹੀ ਇਕ ਪ੍ਰੀਖਿਆ ਕੇਂਦਰ 'ਤੇ ਇਕ ਵਿਦਿਆਰਥਣ ਦੇ 10 ਮਿੰਟ ਦੇਰੀ ਨਾਲ ਪੁੱਜਣ ਕਾਰਨ ਉਸ ਨੂੰ ਦਾਖ਼ਲਾ ਨਹੀਂ ਮਿਲਿਆ | ਨੀਟ ਪ੍ਰੀਖਿਆ ਕੇਂਦਰਾਂ 'ਤੇ ਮਹਿਲਾ ਕਰਮੀਆਂ ਵਲੋਂ ਲੜਕੀਆਂ ਦੇ ਦੁਪੱਟੇ ਉਤਰਵਾ ਕੇ ਜਾਂਚ ਕੀਤੀ ਗਈ ਅਤੇ ਗੁੱਟਾਂ 'ਤੇ ਬੰਨ੍ਹੇ ਗਾਨੇ ਆਦਿ ਵੀ ਕੱਟ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਗਿਆਰ੍ਹਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਰਾਜਾਸਾਂਸੀ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ, ਮੁਕੱਦਮਾ ਦਰਜ
Ad Position 24