07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਘਰੇਲੂ ਕਲੇਸ਼ ਕਾਰਨ ਪਤਨੀ ਨੂੰ ਗੋਲੀਆਂ ਮਾਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 04-05-2026

ਅਲੀਵਾਲ (ਬਟਾਲਾ), 3 ਮਈ (ਸੁੱਚਾ ਸਿੰਘ ਬੁੱਲੋਵਾਲ)-ਬਟਾਲਾ ਨਜ਼ਦੀਕ ਪਿੰਡ ਕਾਦੀਆਂ ਰਾਜਪੂਤਾਂ 'ਚ ਕਰੀਬ ਸ਼ਾਮ ਦੇ ਛੇ ਵਜੇ ਵਿਅਕਤੀ ਬਰਿੰਦਰ ਸਿੰਘ ਬਿੰਦਾ ਨੇ ਆਪਣੀ ਪਤਨੀ ਪਰਮਸ਼ੁਨੀਲ ਨੂੰ ਗੋਲੀਆਂ ਮਾਰਨ ਉਪਰੰਤ ਆਪਣੇ-ਆਪ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ, ਜਿਸ ਕਾਰਨ ਦੋਹਾਂ ਦੀ ਮੌਕੇ ਮੌਤ ਹੋ ਗਈ | ਡੀ.ਐੱਸ.ਪੀ. ਲਲਿਤ ਕੁਮਾਰ ਥਾਣਾ ਫ਼ਤਹਿਗੜ੍ਹ ਚੂੜੀਆਂ ਨੇ ਦੱਸਿਆ ਕਿ ਇਹ ਮਾਮਲਾ ਘਰੇਲੂ ਕਲੇਸ਼ ਦਾ ਦੱਸਿਆ ਗਿਆ ਹੈ, ਜਿਸ ਦੌਰਾਨ ਪਤੀ ਬਰਿੰਦਰ ਸਿੰਘ ਬਿੰਦਾ ਪਿੰਡ ਕਾਦੀਆਂ ਰਾਜਪੂਤਾਂ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੀ ਪਤਨੀ ਦੇ ਗੋਲੀਆਂ ਮਾਰ ਕੇ ਉਸਨੂੰ ਮਾਰ ਦਿੱਤਾ ਅਤੇ ਬਾਅਦ 'ਚ ਆਪਣੀ ਛਾਤੀ 'ਚ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਬਰਿੰਦਰ ਸਿੰਘ ਦੀ ਉਮਰ ਕਰੀਬ 52 ਸਾਲ ਤੇ ਪਤਨੀ ਦੀ ਉਮਰ ਕਰੀਬ 35 ਸਾਲ ਹੈ | ਇਸ ਜੋੜੇ ਦੀਆਂ ਦੋ ਬੱਚੀਆਂ ਜਿਨ੍ਹਾਂ ਦੀ ਉਮਰ ਕਰੀਬ 7 ਸਾਲ ਤੇ 9 ਸਾਲ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦਿਨੋਂ-ਦਿਨ ਨਵੀਆਂ ਉਚਾਈਆਂ ਨੂੰ ਛੂਹ ਰਹੀ-ਹਰਦੀਪ ਸਿੰਘ ਜੋਸ਼ਨ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਗਿਆਰ੍ਹਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸਫਲਤਾਪੂਰਵਕ ਸੰਪੰਨ
Ad Position 24