17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਆਰ.ਐੱਮ.ਪੀ.ਆਈ. ਨੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

Ad Position 21
No active advertisement
ਅਜੀਤ ਡੈਸਕ 05-05-2026

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)–ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਨ 'ਤੇ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਇਹ ਖਦਸ਼ਾ ਹੈ ਕਿ ਮੋਦੀ ਸਰਕਾਰ, ਖ਼ਪਤਕਾਰਾਂ ਦੀ ਲੁੱਟ ਰਾਹੀਂ ਤੇਲ ਕੰਪਨੀਆਂ ਦੇ ਮੁਨਾਫ਼ਿਆਂ 'ਚ ਬੇਅਥਾਹ ਵਾਧਾ ਕਰਨ ਲਈ ਕਿਸੇ ਸਮੇਂ ਵੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਸਕਦੀ ਹੈ | ਪਾਸਲਾ ਤੇ ਜਾਮਾਰਾਏ ਨੇ ਆਮ ਲੋਕਾਂ ਨੂੰ ਉਕਤ ਸੰਭਾਵਿਤ ਹਮਲੇ ਖਿਲਾਫ਼ ਡੱਟਵਾਂ ਲੋਕ ਪ੍ਰਤੀਰੋਧ ਉਸਾਰਨ ਲਈ ਤਿਆਰ-ਬਰ-ਤਿਆਰ ਰਹਿਣ ਤੇ ਇਸ ਨਾਜਾਇਜ਼ ਵਾਧੇ ਦਾ ਐਲਾਨ ਹੋਣ ਸਾਰ ਸੜਕਾਂ 'ਤੇ ਨਿਕਲ ਕੇ ਜ਼ੋਰਦਾਰ ਵਿਰੋਧ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ | ਆਗੂਆਂ ਨੇ ਪਾਰਟੀ ਕਮੇਟੀਆਂ ਤੇ ਜਨ ਸੰਗਠਨਾਂ ਦੀਆਂ ਹੇਠਲੀਆਂ ਇਕਾਈਆਂ ਨੂੰ ਪਿੰਡਾਂ-ਸ਼ਹਿਰਾਂ 'ਚ ਆਮ ਲੋਕਾਂ ਦੀ ਵਿਸ਼ਾਲ ਭਾਗੀਦਾਰੀ ਵਾਲੇ ਰੋਸ ਐਕਸ਼ਨ ਲਾਮਬੰਦ ਕਰਨ ਦੀ ਅਗਾਊਾ ਵਿਉਂਤਬੰਦੀ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਨੇ ਪਾਰਟੀ ਸਫ਼ਾਂ ਨੂੰ ਹਿਦਾਇਤ ਕੀਤੀ ਹੈ, ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਕਚਹਿਰੀਆਂ ਤੇ ਹੋਰ ਜਨਤਕ ਥਾਵਾਂ 'ਤੇ ਮੁਨਾਦੀ ਕਰਕੇ ਆਮ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ, ਕਾਰਪੋਰੇਟ ਹਿਮਾਇਤ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇ ਤੇ ਇਨ੍ਹਾਂ ਖ਼ਿਲਾਫ਼ ਸੰਘਰਸ਼ ਦਾ ਸੱਦਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਰਾਤ ਵੇਲੇ ਐਮਰਜੈਂਸੀ ਸੇਵਾਵਾਂ ਨਾ ਮਿਲਣ 'ਤੇ ਮਰੀਜ਼ ਔਖੇ ਅਗਲੀ ਖ਼ਬਰ ਪੰਜਾਬ ਸਰਕਾਰ ਮੈਨੂੰ ਮਰਵਾਉਣ ਦੀਆਂ ਸਾਜਿਸ਼ਾਂ ਰਚ ਰਹੀ ਹੈ- ਮਜੀਠੀਆ
Ad Position 24