10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬੌਣੇ ਰੋਗ ਦੇ ਵਧਦੇ ਪ੍ਰਕੋਪ ਨੇ ਕਿਸਾਨਾਂ ਨੂੰ ਭੰਬਲਭੂਸੇ 'ਚ ਪਾਇਆ

Ad Position 21
No active advertisement
ਅਜੀਤ ਡੈਸਕ 06-05-2026

ਪਟਿਆਲਾ, 5 ਮਈ (ਗੁਰਪ੍ਰੀਤ ਸਿੰਘ ਚੱਠਾ)-ਝੋਨੇ ਦੇ ਪਿਛਲੇ ਦੋ ਸੀਜ਼ਨਾਂ ਤੋਂ ਬੌਣੇ ਰੋਗ ਦੇ ਵਧ ਰਹੇ ਪ੍ਰਕੋਪ ਨੇ ਇਸ ਸੀਜ਼ਨ 'ਚ ਝੋਨੇ ਦੀ ਪਨੀਰੀ ਬੀਜਣ ਮੌਕੇ ਕਿਸਾਨਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ | ਪਿਛਲੇ ਦੋ ਸਾਲ ਪਹਿਲਾਂ ਸ਼ੁਰੂ ਹੋਏ ਰੋਗ ਦੀ ਮਾਰ ਪਿਛਲੇ ਸਾਲ ਹੋਰ ਵੀ ਵਧ ਗਈ ਸੀ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਦੀ ਪਛਾਣ ਸਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਵਾਇਰਸ ਵਜੋਂ ਕੀਤੀ ਹੈ | ਇਸ ਰੋਗ ਕਾਰਨ ਕਈ ਖੇਤਾਂ ਦਾ ਝਾੜ ਬਿਲਕੁਲ ਜ਼ੀਰੋ ਹੋ ਗਿਆ ਸੀ | ਇਸ ਸੰਬੰਧੀ ਫ਼ੋਨ 'ਤੇ ਗੱਲ ਕਰਦਿਆਂ ਦਾਰਾ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਲਈ ਇਸ ਰੋਗ ਨੂੰ ਲੈ ਕੇ ਸਲਾਹ ਦਿੱਤੀ ਗਈ ਹੈ ਜਿਸ ਤਹਿਤ ਉਹ ਪਹਿਲਾਂ ਆਪਣੇ ਖ਼ਾਲੀ ਖੇਤ ਦੇ ਦੁਆਲੇ ਨਦੀਣ ਸਾਫ਼ ਕਰਨ ਨਾਲ ਹੀ ਪਨੀਰੀ ਤੇ ਜਾਂ ਫ਼ਸਲ 'ਤੇ ਲਗਾਤਾਰ ਨਜ਼ਰ ਰੱਖੀ ਜਾਵੇ | ਜੇਕਰ ਰੋਗ ਦਾ ਕੋਈ ਲੱਛਣ ਨਜ਼ਰ ਆਏ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ | ਆਲ ਇੰਡੀਆ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਇਹ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੀਆਂ ਘਾਟਾਂ ਦਾ ਵੀ ਨਤੀਜਾ ਹੈ ਕਿਉਂਕਿ ਨਾ ਹੀ ਲੋੜੀਂਦੀਆਂ ਖੋਜਾਂ ਤੇ ਤਜਰਬੇ ਹੁੰਦੇ ਹਨ ਤੇ ਨਾ ਹੀ ਕਿਸਾਨਾਂ ਨੂੰ ਬਚਾਅ ਅਤੇ ਪ੍ਰਫੁੱਲਤਾ ਲਈ ਲੋੜੀਂਦਾ ਜਾਣੰੂ ਕਰਵਾਇਆ ਜਾਂਦਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਦਮ ਤੋੜਦੀਆਂ ਸਿੱਖ ਰਾਜ ਦੀਆਂ ਅਹਿਮ ਨਿਸ਼ਾਨੀਆਂ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਹਿੰਗਾਈ ਭੱਤੇ ਸੰਬੰਧੀ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਹੁਕਮ ਖ਼ਿਲਾਫ਼ ਅਪੀਲ ਦਾਇਰ
Ad Position 24