ਚੰਡੀਗੜ੍ਹ, 5 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 2 ਡਿਪਟੀ ਕਮਿਸ਼ਨਰ ਅਤੇ ਚਾਰ ਐਸ.ਐਸ.ਪੀ. ਸਮੇਤ 8 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਪੂਨਮਦੀਪ ਕੌਰ ਨੂੰ ਡੀ.ਸੀ. ਸੰਗਰੂਰ ਤੇ ਸ੍ਰੀ ਰਾਹੁਲ ਚਾਬਾ ਨੂੰ ਡੀ.ਸੀ. ਫਰੀਦਕੋਟ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ 8 ਪੁਲਿਸ ਅਧਿਕਾਰੀਆਂ ਵਿਚ ਸਰਤਾਜ ਸਿੰਘ ਚਾਹਲ ਨੂੰ ਐਸ.ਐਸ.ਪੀ. ਮੋਗਾ, ਰਵਜੋਤ ਗਰੇਵਾਲ ਨੂੰ ਐਸ.ਐਸ.ਪੀ. ਸੰਗਰੂਰ, ਗਗਨ ਅਜੀਤ ਸਿੰਘ ਨੂੰ ਐਸ.ਐਸ.ਪੀ. ਫਾਜ਼ਿਲਕਾ, ਗੁਰਮੀਤ ਸਿੰਘ ਨੂੰ ਐਸ.ਐਸ.ਪੀ. ਮਲੇਰਕੋਟਲਾ, ਅਜੇ ਗਾਂਧੀ ਨੂੰ ਏ.ਆਈ.ਜੀ. ਪ੍ਰੋਵਿਜ਼ਨਿੰਗ ਪੰਜਾਬ ਅਤੇ ਸੁਖਨਾਜ਼ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ ਲਗਾਇਆ ਗਿਆ ਹੈ |
ਪੰਜਾਬ ਸਰਕਾਰ ਵਲੋਂ 2 ਡੀ. ਸੀ., 4 ਐਸ. ਐਸ. ਪੀ. ਦੇ ਤਬਾਦਲੇ
ਅਜੀਤ ਡੈਸਕ
06-05-2026