14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਉ ੱਘੇ ਰਾਜ ਗੀਤਕਾਰ ਚੰਨ ਗੁਰਾਇਆ ਵਾਲੇ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-05-2026

ਅੰਤਿਮ ਸੰਸਕਾਰ ਗੁਰਾਇਆ 'ਚ ਅੱਜ 2 ਵਜੇ
ਫਿਲੌਰ/ਗੁਰਾਇਆ, 5 ਮਈ (ਸਤਿੰਦਰ ਸ਼ਰਮਾ, ਬਲਵਿੰਦਰ ਸਿੰਘ)-ਪੰਜਾਬੀ ਸਾਹਿਤ ਤੇ ਗੀਤ-ਸੰਗੀਤ ਜਗਤ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇਹ ਪਤਾ ਲੱਗਾ ਕਿ ਉੱਘੇ ਪੰਜਾਬੀ ਰਾਜ ਗੀਤਕਾਰ ਚੰਨ ਗੁਰਾਇਆ ਵਾਲੇ ਦਾ ਦਿਹਾਂਤ ਹੋ ਗਿਆ | ਉਹ 97 ਵਰਿ੍ਹਆਂ ਦੇ ਸਨ, ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ | ਪੰਜਾਬੀ ਗੀਤਾਂ ਦੀਆਂ ਖੂਬਸੂਰਤ ਰਚਨਾਵਾਂ ਸਦਕਾ ਪੰਜਾਬ ਸਰਕਾਰ ਨੇ 'ਚੰਨ' ਹੋਰਾਂ ਨੂੰ ਰਾਜ ਗੀਤਕਾਰ ਦਾ ਐਵਾਰਡ ਦੇ ਕੇ ਨਿਵਾਜਿਆ | ਉਨ੍ਹਾਂ ਨੇ ਹਜ਼ਾਰਾਂ ਗੀਤ ਲਿਖੇ ਜੋ ਬਹੁਤ ਮਕਬੂਲ ਹੋਏ | ਉਨ੍ਹਾਂ ਦੇ ਰਚੇ ਗੀਤ 'ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ..' ਨੇ ਤਾਂ ਉਨ੍ਹਾਂ ਨੂੰ ਟੀਸੀ 'ਤੇ ਪਹੁੰਚਾ ਦਿੱਤਾ | ਇਹ ਗੀਤ ਤਾਂ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਹਰੇਕ ਪੰਜਾਬੀ ਦੀ ਜ਼ੁਬਾਨ ਦਾ ਸ਼ਿੰਗਾਰ ਹੋ ਨਿਬੜਿਆ | ਉਨ੍ਹਾਂ ਨੇ 'ਬਲਬੀਰੋ ਭਾਬੀ' ਫਿਲਮ ਵੀ ਬਣਾਈ ਜੋ ਸੁਪਰਹਿੱਟ ਹੋਈ | ਕਾਬਲੇ ਗੌਰ ਹੈ ਕਿ ਉਨ੍ਹਾਂ ਨੇ 1 ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ | ਉਹ ਆਪਣੇ ਪਿੱਛੇ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਛੱਡ ਗਏ ਜਿਸ ਨੇ ਨਾ ਸਿਰਫ ਦੇਸ਼ ਅੰਦਰ, ਸਗੋਂ ਵਿਦੇਸ਼ਾਂ ਵਿਚ ਵੀ ਪੰਜਾਬੀ ਭਾਸ਼ਾ ਅਤੇ ਸੰਗੀਤ ਨੂੰ ਮਾਣ ਦਵਾਇਆ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਸੰਗੀਤ ਜਗਤ, ਸਾਹਿਤਕਾਰਾਂ ਅਤੇ ਪ੍ਰਸੰਸ਼ਕਾਂ ਵਿਚ ਸੋਗ ਦੀ ਲਹਿਰ ਦੌੜ ਗਈ | ਚੰਨ ਗੁਰਾਇਆਂ ਵਾਲੇ ਨੇ ਪੰਜਾਬੀ ਭਾਸ਼ਾ ਨੂੰ ਕੌਮਾਂਤਰੀ ਪੱਧਰ 'ਤੇ ਮਜ਼ਬੂਤੀ ਨਾਲ ਖੜ੍ਹਾ ਕਰਨ ਲਈ ਸੁਹਿਰਦ ਯਤਨ ਕੀਤੇ | ਚੰਨ ਗੁਰਾਇਆ ਵਾਲੇ ਦਾ ਅੰਤਿਮ ਸੰਸਕਾਰ 6 ਮਈ ਨੂੰ 2 ਵਜੇ ਗੁਰਾਇਆ ਵਿਖੇ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਸਟੇਡੀਅਮ ਹੰਸਾਲੀ ਵਿਖੇ ਗੇਟ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਪੰਜਾਬ ਦੇ ਅਧਿਕਾਰੀਆਂ ਦੀ ਸੀ.ਬੀ.ਆਈ. ਵਲੋਂ ਪੁੱਛਗਿੱਛ ਕੀ ਚਾਲੂ ਹਫ਼ਤੇ ਵੀ ਸ਼ੁਰੂ ਹੋ ਜਾਵੇਗੀ?
Ad Position 24