ਪੁਡੂਚੇਰੀ, 5 ਮਈ (ਪੀ.ਟੀ.ਆਈ.)-ਸ਼ਾਂਤ ਅਤੇ ਨਰਮ ਬੋਲਣ ਵਾਲੇ ਐੱਨ. ਰੰਗਾਸਾਮੀ ਪੰਜਵੀਂ ਵਾਰ ਪੁਡੂਚੇਰੀ ਦੀ ਅਗਵਾਈ ਕਰਨ ਲਈ ਤਿਆਰ ਹਨ¢ ਉਨ੍ਹਾਂ ਦੀ ਪਾਰਟੀ, ਏ. ਆਈ. ਐੱਨ. ਆਰ. ਸੀ. ਦੀ ਅਗਵਾਈ ਵਾਲੀ ਐੱਨ.ਏ.ਡੀ. ਨੇ 9 ਅਪ੍ਰੈਲ ਨੂੰ ਹੋਈਆਂ ਕੇਂਦਰ ਸ਼ਾਸਤ ਪ੍ਰਦੇਸ਼ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ¢ ਆਲ ਇੰਡੀਆ ਐੱਨ.ਆਰ. ਕਾਂਗਰਸ ਨੇ ਹੁਣ 16 ਸੀਟਾਂ ਵਿੱਚੋਂ 12 ਜਿੱਤ ਲਈਆਂ ਹਨ ਜਿਨ੍ਹਾਂ ਵਿੱਚ ਉਸਨੇ ਚੋਣ ਲੜੀ ਸੀ, ਅਤੇ ਭਾਜਪਾ ਨੇ 10 ਸੀਟਾਂ ਵਿੱਚੋਂ ਚਾਰ ਜਿੱਤੀਆਂ ਹਨ¢ ਐੱਨ.ਡੀ.ਏ. ਦੇ ਹੋਰ ਭਾਈਵਾਲ, ਏ.ਆਈ.ਏ.ਡੀ.ਐੱਮ.ਕੇ. ਅਤੇ ਲਾਚੀਆ ਜਨਨਾਯਗਾ ਕਾਚੀ (ਐੱਲ ਕੇ ਜੇ) ਨੇ ਇੱਕ-ਇੱਕ ਸੀਟ ਜਿੱਤੀ ਹੈ¢ ਇਸ ਗੱਠਜੋੜ ਕੋਲ 30 ਮੈਂਬਰੀ ਸਦਨ ਵਿੱਚ ਕੁੱਲ 18 ਸੀਟਾਂ ਹਨ, ਜੋ ਸਰਕਾਰ ਬਣਾਉਣ ਲਈ ਲੋੜੀਂਦੀ 16 ਦੀ ਜਾਦੂਈ ਗਿਣਤੀ ਤੋਂ ਦੋ ਵੱਧ ਹਨ¢ਇਸ ਤੋਂ ਇਲਾਵਾ, ਤਿੰਨ ਨਾਮਜ਼ਦ ਮੈਂਬਰ ਹੋਣਗੇ¢ਰੰਗਾਸਾਮੀ ਪਹਿਲਾਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ (2001 ਅਤੇ 2006 'ਚ) ਵਜੋਂ ਸੇਵਾ ਨਿਭਾ ਚੁੱਕੇ ਹਨ | ਇਕ ਨਵੀਂ ਰਾਜਨੀਤਕ ਪਾਰਟੀ ਟੀ.ਵੀ.ਕੇ., ਨੇ ਦੋ ਸੀਟਾਂ ਜਿੱਤੀਆਂ, ਜਦੋਂ ਕਿ ਮੱਕਲ ਨੇਯਾ ਕਜ਼ਗਮ, ਜਿਸ ਨੂੰ ਇਸ ਪਾਰਟੀ ਦਾ ਸਮਰਥਨ ਪ੍ਰਾਪਤ ਹੈ, ਨੇ ਇੱਕ ਸੀਟ ਜਿੱਤੀ ਹੈ¢ ਨੇਦੁੰਗਾਡੂ ਰਾਖਵੀਂ ਸੀਟ, ਕਾਦੀਰਕਮਮ ਅਤੇ ਮਾਹੇ ਖੇਤਰ ਤੋਂ ਤਿੰਨ ਆਜ਼ਾਦ ਉਮੀਦਵਾਰ ਚੁਣੇ ਗਏ¢ਅਗਲੀ ਐੱਨ.ਡੀ.ਏ. ਸਰਕਾਰ, ਪਿਛਲੀ ਕੈਬਨਿਟ ਵਾਂਗ, ਰੰਗਾਸਾਮੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਹੋਣ ਦੀ ਸੰਭਾਵਨਾ ਹੈ¢
5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ ਰੰਗਾਸਾਮੀ <br/>
ਅਜੀਤ ਡੈਸਕ
06-05-2026