14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੱਛਮੀ ਬੰਗਾਲ ਵਿਖੇ ਘਰਾਂ 'ਚ ਕੰਮ ਕਰਨ ਵਾਲੀ ਕਲੀਤਾ ਮਾਝੀ ਬਣੀ ਵਿਧਾਇਕ

Ad Position 21
No active advertisement
ਅਜੀਤ ਡੈਸਕ 06-05-2026

ਕੋਲਕਾਤਾ, 5 ਮਈ (ਇੰਟ:)-ਪੱਛਮੀ ਬੰਗਾਲ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਬੀਤੇ ਦਿਨ ਆਏ ਨਤੀਜਿਆਂ ਵਿਚ ਭਾਜਪਾ ਦੀ ਉਮੀਦਵਾਰ ਕਲੀਤਾ ਮਾਝੀ ਨੇ ਇਕ ਬੇਹੱਦ ਪ੍ਰੇਰਨਾਦਾਇਕ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ | ਔਸਗ੍ਰਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਦਿਆਂ ਕਲੀਤਾ ਮਾਝੀ ਨੇ 1,07,692 ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਨਜ਼ਦੀਕੀ ਵਿਰੋਧੀ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਉਮੀਦਵਾਰ ਸ਼ਿਆਮਾ ਪ੍ਰਸੰਨ ਲੋਹਾਰ ਨੂੰ 12,535 ਵੋਟਾਂ ਦੇ ਫਰਕ ਨਾਲ ਹਰਾਇਆ | ਕਲੀਤਾ ਮਾਝੀ ਦੀ ਇਹ ਜਿੱਤ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਉਸ ਨੇ ਸਾਲ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸੇ ਸੀਟ ਤੋਂ ਕਿਸਮਤ ਅਜ਼ਮਾਈ ਸੀ ਪਰ ਉਦੋਂ ਉਹ ਟੀ.ਐਮ.ਸੀ. ਦੇ ਉਮੀਦਵਾਰ ਤੋਂ 11,815 ਵੋਟਾਂ ਨਾਲ ਹਾਰ ਗਏ ਸਨ | ਭਾਜਪਾ ਨੇ ਉਨ੍ਹਾਂ ਦੇ ਜ਼ਮੀਨੀ ਪੱਧਰ ਦੇ ਜੁੜਾਵ ਅਤੇ ਸਥਾਨਕ ਪਛਾਣ 'ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਦੁਬਾਰਾ ਮੈਦਾਨ ਵਿਚ ਉਤਾਰਿਆ, ਜਿਸ ਦਾ ਨਤੀਜਾ ਇਸ ਵੱਡੀ ਸਫਲਤਾ ਦੇ ਰੂਪ ਵਿਚ ਸਾਹਮਣੇ ਆਇਆ | ਸਿਆਸਤ ਵਿਚ ਆਉਣ ਤੋਂ ਪਹਿਲਾਂ ਕਲੀਤਾ ਮਾਝੀ ਦਾ ਜੀਵਨ ਬੇਹੱਦ ਸਾਦਗੀ ਅਤੇ ਸੰਘਰਸ਼ ਭਰਿਆ ਰਿਹਾ ਹੈ | ਉਹ ਗੁਸਕਰਾਂ ਨਗਰਪਾਲਿਕਾ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਘਰੇਲੂ ਸਹਾਇਤਾ ਵਜੋਂ ਚਾਰ ਵੱਖ-ਵੱਖ ਘਰਾਂ ਵਿਚ ਸਫ਼ਾਈ ਅਤੇ ਖਾਣਾ ਬਣਾਉਣ ਦਾ ਕੰਮ ਕਰਦੀ ਸੀ |

Ad Position 22
No active advertisement
ਪਿਛਲੀ ਖ਼ਬਰ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ ਰੰਗਾਸਾਮੀ <br/> ਅਗਲੀ ਖ਼ਬਰ ਪ੍ਰਾਈਵੇਟ ਹਸਪਤਾਲ ਦੇ ਬਾਹਰ ਹੋਇਆ ਹੰਗਾਮਾ <br/>
Ad Position 24