20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਰਾਜ ਗੀਤਕਾਰ ਚੰਨ ਗੁਰਾਇਆ ਵਾਲਾ ਨੂੰ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 07-05-2026
ਗੁਰਾਇਆ (ਜਲੰਧਰ), 6 ਮਈ (ਬਲਵਿੰਦਰ ਸਿੰਘ)-ਸੰਗੀਤ ਜਗਤ ਵਿਚ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗੀਤਕਾਰ ਭੁੱਲਾ ਰਾਮ ਚੰਨ ਗੁਰਾਇਆ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਪੁਲਿਸ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ ਕੁਲਵੰਤ ਰਾਮ ਡੇਰਾ ਭਰੋਮਜਾਰਾ ਪ੍ਰਧਾਨ, ਸੰਤ ਪ੍ਰਦੀਪ ਦਾਸ ਡੇਰਾ ਕਠਾਰ, ਭੈਣ ਸੰਤੋਸ਼ ਕੁਮਾਰੀ, ਸੰਤ ਆਤਮਾ ਦਾਸ ਅੱਪਰਾ, ਸੰਤ ਜਸਵਿੰਦਰ ਪਾਲ ਡੇਰਾ ਪੰਡਵਾ, ਸੰਤ ਸੁਰਿੰਦਰ ਦਾਸ, ਬਾਬਾ ਰਵਿੰਦਰ ਸਿੰਘ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ ਪੰਜਾਬ, ਮੋਹਣ ਲਾਲ ਬੰਗਾ ਸਾਬਕਾ ਵਿਧਾਇਕ, ਮਦਨ ਜਲੰਧਰੀ, ਸੁਖਦੇਵ ਲਾਖਾ, ਹਰਜੀਵਨ ਜੈਨ, ਕਮਲਦੀਪ ਸਿੰਘ ਬਿੱਟੂ ਸਾਬਕਾ ਪ੍ਰਧਾਨ, ਹਰਮੇਸ਼ ਲਾਲ ਚੌਹਾਨ ਪ੍ਰਧਾਨ ਨਗਰ ਕੌਂਸਲ, ਜੀਵਨ ਦਾਸ, ਰੌਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ, ਦੇਸ ਰਾਜ ਮੱਲ, ਸੁਰਿੰਦਰ ਸੇਠੀ, ਕੁਲਦੀਪ ਸਿੰਘ ਬੇਦੀ ਪੱਤਰਕਾਰ, ਇਕਬਾਲ ਸਿੰਘ ਚਾਨਾ, ਰੱਤੂ ਰੰਧਾਵਾ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਸੁਲੀਮ ਸੁਲਤਾਨੀ, ਅਮਰੀਕ ਸਿੰਘ ਮਦਹੋਸ਼, ਸੰਜੀਵ ਹੀਰ, ਮਹਿੰਦਰ ਸੰਧੂ ਮਹੇੜੂ, ਪੰਛੀ ਡੱਲੇਵਾਲੀਆ, ਰਾਮ ਸਰੂਪ ਚੰਬਾ, ਮੋਹਨ ਲਾਲ ਵਕੀਲ ਤੋਂ ਇਲਾਵਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਆਗੂ, ਰਾਜਨੀਤਕ, ਸਮਾਜਿਕ ਆਗੂ, ਰਿਸ਼ਤੇਦਾਰ, ਦੋਸਤ ਤੇ ਗਾਇਕ, ਗੀਤਕਾਰ ਅੰਤਿਮ ਦਰਸ਼ਨ ਲਈ ਪੁੱਜੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ 'ਮੋਤੀਆਂ ਦੀ ਮਾਲਾ' ਗਾਇਬ ਹੋਣ ਦੇ ਮਾਮਲੇ 'ਚ ਵਧੀਕ ਮੁੱਖ ਗ੍ਰੰਥੀ ਤੇ ਕਥਾਵਾਚਕ ਮੁਅੱਤਲ ਅਗਲੀ ਖ਼ਬਰ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ
Ad Position 24