20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪੱਛਮੀ ਬੰਗਾਲ 'ਚ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ 'ਚ 433 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-05-2026
ਕੋਲਕਾਤਾ, 6 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਪੁਲਿਸ ਮੁਖੀ ਡੀ.ਜੀ.ਪੀ. ਸਿੱਧਨਾਥ ਗੁਪਤਾ ਨੇ ਸੀ.ਆਈ.ਡੀ. ਹੈਡਕੁਆਰਟਰ ਭਵਾਨੀਭਵਨ ਵਿਖੇ ਇਕ ਪਤੱਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਚੋਣਾਂ ਤੋਂ ਬਾਦ ਹੋਈ ਹਿੰਸਾ ਦੇ ਮਾਮਲੇ 'ਚ 200 ਐਫ.ਆਈ.ਆਰ. ਦਰਜ ਕੀਤੀਆਂ ਗਈਆਂ | ਇਸ ਦੌਰਾਨ 433 ਬੰਦੇ ਗਿ੍ਫਤਾਰ ਕੀਤੇ ਗਏ ਤੇ 1100 ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ | ਕੋਲਕਾਤਾ ਦੇ ਪੁਲਿਸ ਕਮਿਸ਼ਨਰ ਅਜੈ ਨੰਦ ਨੇ ਕਿਹਾ ਕਿ ਕੋਲਕਾਤਾ 'ਚ ਕੋਈ ਵੀ ਬੁਲਡੋਜਰ ਰੈਲੀ ਦੀ ਮੰਜੂਰੀ ਨਹੀਂ ਦਿੱਤੀ ਜਾਵੇਗੀ | ਬੁਲਡੋਜਰ ਨਾਲ ਕੋਲਕਾਤਾ 'ਚ ਤਿ੍ਣਮੂਲ ਦਾ ਪਾਰਟੀ ਦਫਤਰ ਢਾਹੁਣ ਦੇ ਮਾਮਲੇ 'ਚ 4 ਬੰਦਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਸ ਦੇ ਨਾਲ ਹੀ ਬੁਲਡੋਜਰ ਮਾਲਕਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਨੂੰ ਵੀ ਬੁਲਡੋਜਰ ਨਾ ਦੇਣ | ਕੋਲਕਾਤਾ 'ਚ ਸੀ.ਆਰ.ਪੀ.ਐਫ. ਦੀਆਂ 65 ਕੰਪਨੀਆਂ, 240 ਕੁਵਿਕ ਰਿਸਪਾਂਸ ਟੀਮ ਦੇ ਜਵਾਨ ਤੇ 44 ਗਸ਼ਤੀ ਮੋਟਰਸਾਈਕਲ ਟੀਮ ਤੈਨਾਤ ਕੀਤੀ ਗਈ ਹੈ | ਕੋਲਕਾਤਾ 'ਚ ਹਿੰਸ਼ਾ ਫੈਲਾਉਣ ਦੇ ਮਾਮਲੇ 'ਚ 80 ਬੰਦਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੀ ਸਭ ਤੋਂ ਪੁਰਾਣੀ ਸ਼ਰਾਬ ਕੰਪਨੀ ਨੂੰ 50 ਸਾਲਾਂ ਦੀ ਪਾਬੰਦੀ ਤੋਂ ਬਾਅਦ ਨਿਰਯਾਤ ਦੀ ਪ੍ਰਵਾਨਗੀ 1860 'ਚ ਸ... ਅਗਲੀ ਖ਼ਬਰ ਸ਼ਾਹਕੋਟ ਵਿਖੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਕੀਤੀ ਕਾਰਵਾਈ
Ad Position 24