20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਾਕਿਸਤਾਨ ਦੀ ਸਭ ਤੋਂ ਪੁਰਾਣੀ ਸ਼ਰਾਬ ਕੰਪਨੀ ਨੂੰ 50 ਸਾਲਾਂ ਦੀ ਪਾਬੰਦੀ ਤੋਂ ਬਾਅਦ ਨਿਰਯਾਤ ਦੀ ਪ੍ਰਵਾਨਗੀ 1860 'ਚ ਸਥਾਪਿਤ ਕੀਤੀ ਗਈ ਮਰੀ ਬਰੂਅਰੀ

Ad Position 21
No active advertisement
ਅਜੀਤ ਡੈਸਕ 07-05-2026
ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਭ ਤੋਂ ਪੁਰਾਣੀ ਤੇ ਵੱਡੀ ਸ਼ਰਾਬ ਕੰਪਨੀ ਮਰੀ ਬਰੂਅਰੀ ਨੂੰ 50 ਸਾਲਾਂ ਤੋਂ ਵੱਧ ਸਮੇਂ ਦੀ ਪਾਬੰਦੀ ਤੋਂ ਬਾਅਦ ਵਿਦੇਸ਼ਾਂ 'ਚ ਸ਼ਰਾਬ ਨਿਰਯਾਤ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ | ਇਸ ਪ੍ਰਵਾਨਗੀ ਤੋਂ ਬਾਅਦ ਕੰਪਨੀ ਦੀ ਰਾਵਲਪਿੰਡੀ ਫ਼ੈਕਟਰੀ 'ਚ ਉਤਪਾਦਨ ਵਧਿਆ ਹੈ | ਮਰੀ ਬਰੂਅਰੀ ਨੇ ਆਪਣੀ ਬੀਅਰ ਤੇ ਹੋਰ ਅਲਕੋਹਲ ਵਾਲੇ ਪਦਾਰਥ ਉਨ੍ਹਾਂ ਦੇਸ਼ਾਂ ਨੂੰ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਇਸਲਾਮਿਕ ਸਹਿਯੋਗ ਸੰਗਠਨ ਦਾ ਹਿੱਸਾ ਨਹੀਂ ਹਨ | ਕੰਪਨੀ ਦੇ ਨਿਰਯਾਤ ਮੈਨੇਜਰ ਰਮੀਜ਼ ਸ਼ਾਹ ਨੇ ਦੱਸਿਆ ਕਿ ਪਿਛਲੇ ਅਪ੍ਰੈਲ ਮਹੀਨੇ ਦੌਰਾਨ ਬਿ੍ਟੇਨ, ਜਾਪਾਨ, ਪੁਰਤਗਾਲ ਤੇ ਥਾਈਲੈਂਡ ਵਰਗੇ ਦੇਸ਼ਾਂ ਨੂੰ ਸ਼ਰਾਬ ਨਿਰਯਾਤ ਕੀਤੀ ਗਈ | ਮਰੀ ਬਰੂਅਰੀ ਦੀ ਸਥਾਪਨਾ ਸਾਲ 1860 'ਚ ਬਿ੍ਟਿਸ਼ ਭਾਰਤ ਵਿਚ ਸੈਨਿਕਾਂ ਤੇ ਬਸਤੀਵਾਦੀ ਭਾਈਚਾਰੇ ਦੀ ਪਿਆਸ ਬੁਝਾਉਣ ਲਈ ਕੀਤੀ ਗਈ ਸੀ | 1947 'ਚ ਦੇਸ਼ ਦੀ ਆਜ਼ਾਦੀ ਤੇ ਪਾਕਿ ਦੇ ਹੋਂਦ 'ਚ ਆਉਣ ਤੋਂ ਬਾਅਦ ਖ਼ਾਸ ਕਰਕੇ ਜ਼ੁਲਫਿਕਾਰ ਅਲੀ ਭੁੱਟੋ ਦੇ ਸ਼ਾਸਨ ਅਧੀਨ ਸ਼ਰਾਬ ਸੰਬੰਧੀ ਸਖ਼ਤ ਨਿਯਮ ਲਾਗੂ ਕੀਤੇ ਗਏ ਸਨ | ਇਨ੍ਹਾਂ ਸਖ਼ਤ ਨਿਯਮਾਂ ਦੇ ਬਾਵਜੂਦ ਉਕਤ ਕੰਪਨੀ ਨੇ ਪਾਕਿ 'ਚ ਸਫਲਤਾਪੂਰਵਕ ਕੰਮ ਕਰਨਾ ਜਾਰੀ ਰੱਖਿਆ | ਮਰੀ ਬਰੂਅਰੀ ਨੂੰ ਕਾਰੋਬਾਰੀ ਇਸਫਾਨਯਾਰ ਐੱਮ. ਭੰਡਾਰਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕਿ ਕਾਰੋਬਾਰ ਚਲਾਉਣ ਵਾਲੇ ਪਰਿਵਾਰ ਦੀ ਤੀਜੀ ਪੀੜ੍ਹੀ 'ਚੋਂ ਹਨ |

Ad Position 22
No active advertisement
ਪਿਛਲੀ ਖ਼ਬਰ ਜੂਨੀਅਰਾਂ ਤੋਂ ਘੱਟ ਤਨਖ਼ਾਹ 'ਤੇ ਹਾਈ ਕੋਰਟ ਸਖ਼ਤ ਅਗਲੀ ਖ਼ਬਰ ਪੱਛਮੀ ਬੰਗਾਲ 'ਚ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ 'ਚ 433 ਗਿ੍ਫ਼ਤਾਰ
Ad Position 24