ਅੰਮਿ੍ਤਸਰ, (ਰੇਸ਼ਮ ਸਿੰਘ)- ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਅੰਮਿ੍ਤਸਰ ਤੇ ਜਲੰਧਰ 'ਚ ਹੋਏ ਧਮਾਕਿਆਂ ਪਿਛੇ ਕੇਂਦਰ ਸਰਕਾਰ ਤੇ ਉਸ ਦੀਆਂ ਏਜੰਸੀਆਂ ਦਾ ਹੱਥ ਹੈ ਜੋ ਕਿ ਰਾਜ ਦੇ ਆਪਸੀ ਭਾਈਚਾਰੇ ਤੇ ਸਾਂਝ ਨੂੰ ਤੋੜਨਾ ਚਾਹੁੰਦੀਆਂ ਹਨ ਜੋ ਕਿ ਬੰਗਾਲ ਉਪਰੰਤ ਪੰਜਾਬ ਨੂੰ ਨਿਸ਼ਾਨਾ ਬਣਾ ਰਹੀਆਂ ਹਨ | ਅੱਜ ਦੇਰ ਸ਼ਾਮ ਇਥੇ ਡਾ: ਬਲਬੀਰ ਸਿੰਘ ਵਲੋਂ ਇਕ ਲੈਬ ਦਾ ਉਦਘਾਟਨ ਕਰਨ ਉਪੰਰਤ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਧਮਾਕੇ ਕੇਂਦਰ ਸਰਕਾਰ ਦੀ ਦੇਣ ਹਨ |