22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਖਾਸਾ ਛਾਉਣੀ ਦੇ ਬਾਹਰ ਧਮਾਕੇ ਦੀ ਜਾਂਚ ਜਾਰੀ-ਪੁਲਿਸ ਹੱਥ ਲੱਗੇ ਅਹਿਮ ਸੁਰਾਗ

Ad Position 21
No active advertisement
ਅਜੀਤ ਡੈਸਕ 08-05-2026

ਰਿਮੋਟ ਜਾਂ ਟਾਈਮ ਬੰਬ ਜ਼ਰੀਏ ਕੀਤਾ ਸੀ ਘੱਟ ਤੀਬਰਤਾ ਵਾਲਾ ਧਮਾਕਾ
ਰੇਸ਼ਮ ਸਿੰਘ

ਅੰਮਿ੍ਤਸਰ, 7 ਮਈ-ਇਥੇ ਸਰਹੱਦੀ ਖੇਤਰ ਖਾਸਾ ਛਾਉਣੀ ਨੇੜੇ ਬੀ. ਐੱਸ. ਐੱਫ. ਹੈਡਕੁਆਟਰ ਦੇ ਬਾਹਰ ਹੋਏ ਧਮਾਕੇ ਦੀ ਕੌਮੀ ਜਾਂਚ ਏਜੰਸੀ, ਸੈਨਿਕ, ਬੀ. ਐੱਸ. ਐੱਫ. ਤੇ ਪੁਲਿਸ ਟੀਮਾਂ ਵਲੋਂ ਸੁਰੱਖਿਆ ਏਜੰਸੀਆਂ ਦੀ ਸਾਂਝੀ ਮਦਦ ਨਾਲ ਕੀਤੀ ਜਾ ਰਹੀ ਹੈ | ਹਾਲਾਂਕਿ ਇਹ ਧਮਾਕਾ ਘਟ ਤੀਬਰਤਾ ਵਾਲਾ ਸੀ ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਸੀ ਫੋਰੈਂਸਿਕ ਟੀਮਾਂ ਵੀ ਮਿਲੇ ਸੁਰਾਗਾਂ ਦੀ ਜਾਂਚ ਜਾਰੀ ਹੈ | ਪੁਲਿਸ ਅਨੁਸਾਰ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ, ਜਿਸ ਦੀ ਧਮਾਕਾਖੇਜ਼ ਸਮਗਰੀ ਕਿਸੇ ਵਲੋਂ ਸੁੱਟੀ ਨਹੀਂ ਗਈ ਸਗੋਂ ਇਹ ਇਕ ਇੰਪਰੋਵਾਈਜ਼ਡ ਡਿਵਾਈਸ ਹੋ ਸਕਦਾ ਹੈ | ਜਿਸਨੂੰ ਟਾਈਮਰ ਜਾਂ ਰਿਮੋਟ ਦੇ ਜਰੀਏ ਚਲਾਇਆ ਲਗਦਾ ਹੈ | ਦੱਸਣਯੋਗ ਹੈ ਕਿ ਭਲਕੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਵਲੋਂ ਮੌਕਿਆਂ ਦਾ ਜਾਇਜ਼ਾ ਲੈਣ ਉਪਰੰਤ ਇਹ ਦਾਅਵਾ ਕੀਤਾ ਸੀ ਕਿ ਇਹ ਧਮਾਕਾ ਪਾਕਿਸਤਾਨ ਜਾਂ ਉਸਦੀ ਬਦਨਾਮ ਏਜੰਸੀ ਆਈ.ਐੱਸ.ਆਈ. ਦੀ ਕੋਝੀ ਚਾਲ ਹੈ | ਐੱਸ.ਐੱਸ.ਪੀ. ਸੁੁਹੇਲ ਮੀਰ ਕਾਸਿਮ ਨੇ ਅੱਜ 'ਅਜੀਤ' ਨਾਲ ਕੀਤੀ ਵਿਸ਼ੇਸ਼ ਗੱਲਬਾਤ 'ਚ ਦੱਸਿਆ ਕਿ ਧਮਾਕੇ ਦੀ ਪੁਲਿਸ ਵਲੋਂ ਹਿਊਮਨ ਇੰਟੈਲੀਜੈਂਸ, ਟੈਕਨੀਕਲ ਇੰਟੈਲੀਜੈਂਸ ਅਤੇ ਫੋਰੈਂਸਿਕ ਜਾਂਚ ਦੀ ਮਦਦ ਨਾਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ 'ਚ ਹਾਲੇ ਕੋਈ ਗਿ੍ਫਤਾਰੀ ਨਹੀਂ ਹੋਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ ਜਿਸ ਤੋਂ ਇਹ ਮਾਮਲਾ ਜਲਦ ਹੀ ਹੱਲ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਕਿਸ਼ਤੀ ਹਾਦਸੇ 'ਚ ਪਿੰਡ ਬੱਸੀਆਂ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਤਰਨ ਤਾਰਨੀ ਦਾ ਦਿਹਾਂਤ
Ad Position 24