24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਇਟਲੀ ਵਿਖੇ ਨੌਜਵਾਨ ਨੂੰ ਪੰਜਾਬੀ ਏਜੰਟ ਵਲੋਂ ਧੋਖਾਧੜੀ ਕਰਨ ਉਪਰੰਤ ਝੂਠੇ ਅਗਵਾ ਦੇ ਕੇਸ 'ਚ ਫਸਾਇਆ

Ad Position 21
No active advertisement
ਅਜੀਤ ਡੈਸਕ 09-05-2026

ਬਲਾਚੌਰ, 8 ਮਈ (ਨਰੇਸ਼ ਧੌਲ)-ਪਿੰਡ ਫਿਰਨੀ ਮਜਾਰਾ ਦੇ ਇਟਲੀ ਰਹਿੰਦੇ ਨੌਜਵਾਨ ਸਿੰਘ ਸਿਮਰਜੀਤ ਨਾਲ ਇਕ ਪੰਜਾਬੀ ਏਜੰਟ ਵਲੋਂ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਝੂਠੇ ਕਿਡਨੈਪਿੰਗ ਕੇਸ ਵਿਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਨੌਜਵਾਨ ਸਿੰਘ ਸਿਮਰਜੀਤ ਦੇ ਪਿਤਾ ਦਿਲਾਵਰ ਸਿੰਘ ਪੁੱਤਰ ਬੂਝਾ ਸਿੰਘ ਵਾਸੀ ਪਿੰਡ ਫਿਰਨੀ ਮਜਾਰਾ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮੇਰਾ ਲੜਕਾ ਸਿੰਘ ਸਿਮਰਜੀਤ ਇਸ ਸਮੇਂ ਵਰਕ ਪਰਮਿਟ ਅਧੀਨ ਇਟਲੀ ਵਿਖੇ ਰਹਿ ਰਿਹਾ ਹੈ | ਉਸ ਨੇ ਆਪਣੇ ਪੱਕੇ ਪੇਪਰ ਕਢਾਉਣ ਲਈ ਪੰਜਾਬੀ ਏਜੰਟ ਕੁਮਾਰ ਸੰਦੀਪ ਵਾਸੀ ਗੰਬਾਰਾ ਜ਼ਿਲ੍ਹਾ ਬਰੇਸ਼ੀਆ ਇਟਲੀ ਵਿਖੇ ਗੱਲ ਕੀਤੀ ਤਾਂ ਉਸ ਨੇ ਮੇਰੇ ਪੁੱਤਰ ਪਾਸੋਂ 800 ਯੂਰੋ ਪ੍ਰਾਪਤ ਕਰਕੇ ਸਾਰਾ ਕੰਮ ਕਰਾਉਣ ਦੀ ਗੱਲ ਕਹੀ | ਇਨ੍ਹਾਂ ਪੈਸਿਆਂ 'ਚੋਂ 2 ਲੱਖ ਰੁਪਏ ਕੁਮਾਰ ਸੰਦੀਪ ਦੀ ਪਤਨੀ ਨੂੰ ਜਲੰਧਰ ਪੰਜਾਬ ਵਿਖੇ ਵੀ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਜਦੋਂ ਉਕਤ ਏਜੰਟ ਨੇ ਮੇਰੇ ਪੁੱਤਰ ਦਾ ਕੰਮ ਸਿਰੇ ਨਹੀਂ ਚੜ੍ਹਾਇਆ ਤਾਂ ਉਸ ਪਾਸੋਂ ਪੈਸੇ ਵਾਪਸ ਮੰਗੇ ਗਏ ਪਰ ਉਸ ਪੰਜਾਬੀ ਏਜੰਟ ਨੇ ਪੈਸੇ ਵਾਪਸ ਦੇਣ ਦੀ ਬਜਾਏ ਮੇਰੇ ਪੁੱਤਰ ਸਿੰਘ ਸਿਮਰਜੀਤ ਨੂੰ ਪੈਸੇ ਵਾਪਸ ਕਰਨ ਦੇ ਬਹਾਨੇ ਆਪਣੇ ਘਰ ਬੁਲਾ ਲਿਆ ਅਤੇ ਘਰ ਹੀ ਪੁਲਿਸ ਨੂੰ ਸੂਚਿਤ ਕਰਕੇ ਮੇਰੇ ਲੜਕੇ ਸਿੰਘ ਸਿਮਰਜੀਤ ਨੂੰ ਕਿਡਨੈਪਿੰਗ ਦੇ ਝੂਠੇ ਕੇਸ ਵਿਚ ਫਸਾ ਦਿੱਤਾ | ਉਨ੍ਹਾਂ ਦੱਸਿਆ ਕਿ ਉਕਤ ਏਜੰਟ ਵਲੋਂ ਇਟਲੀ ਵਿਖੇ ਹੀ ਲੋਕਾਂ ਨਾਲ ਲਗਪਗ ਇਕ ਲੱਖ 80 ਹਜ਼ਾਰ ਯੂਰੋ ਦਾ ਧੋਖਾ ਕੀਤਾ ਗਿਆ ਹੈ ਤੇ ਇਸ ਵਲੋਂ ਇਟਲੀ ਦੇ ਸ਼ਹਿਰ ਸੇਨਪਾਬਲੋ ਵਿਖੇ ਹੁੰਡੀ ਰਾਹੀਂ ਪੈਸਿਆਂ ਦਾ ਲੈਣ ਦੇਣ ਵੀ ਕੀਤਾ ਜਾ ਰਿਹਾ ਹੈ | ਪਿਤਾ ਦਿਲਾਵਰ ਸਿੰਘ ਫਿਰਨੀ ਮਜ਼ਾਰਾ ਨੇ ਗੁਹਾਰ ਲਗਾਈ ਹੈ ਕਿ ਮੇਰੇ ਨਿਰਦੋਸ਼ ਪੁੱਤਰ ਦੀ ਸਹਾਇਤਾ ਕੀਤੀ ਜਾਵੇ ਤੇ ਇਸ ਧੋਖੇਬਾਜ਼ ਏਜੰਟ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਿਗਮ 'ਚ ਨÏਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਵਿਧਾਇਕ ਦੇ ਕਰੀਬੀ ਖ਼ਿਲਾਫ਼ ਕੇਸ ਦਰਜ... ਅਗਲੀ ਖ਼ਬਰ ਕੇਂਦਰ ਸਰਕਾਰ ਘੱਟ ਗਿਣਤੀਆਂ ਅਤੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ-ਮਨਪ੍ਰੀਤ ਸਿੰਘ ਇਯਾਲੀ
Ad Position 24