24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਿਗਮ 'ਚ ਨÏਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਵਿਧਾਇਕ ਦੇ ਕਰੀਬੀ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਵਿਚ ਨÏਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਪੁਲਿਸ ਨੇ 'ਆਪ' ਵਿਧਾਇਕ ਦੇ ਕਰੀਬੀ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਸ਼ਿਕਾਇਤਕਰਤਾ ਅਨੁਸਾਰ ਦੋਸ਼ੀ ਨੇ ਉਨ੍ਹਾਂ ਨੂੰ ਇਕ ਨਿਯੁਕਤੀ ਪੱਤਰ ਦਿੱਤਾ, ਜੋ ਜਾਂਚ ਕਰਨ 'ਤੇ ਜਾਅਲੀ ਪਾਇਆ ਗਿਆ ¢ ਪੁਲਿਸ ਵਲੋਂ ਇਹ ਕਾਰਵਾਈ ਇਸਲਾਮ ਗੰਜ ਦੇ ਰਹਿਣ ਵਾਲੇ ਰਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਵਲੋਂ ਅਜੀਤ ਨਗਰ ਵਾਸੀ ਨਿਖਿਲ ਸਭਰਵਾਲ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਧੋਖਾਧੜੀ ਅਕਤੂਬਰ 2023 ਦੀ ਹੈ, ਜਦੋਂ ਕਥਿਤ ਦੋਸ਼ੀ ਨੇ ਸ਼ਿਕਾਇਤਕਰਤਾ ਤੋਂ ਨÏਕਰੀ ਦੇ ਬਦਲੇ ਪੈਸੇ ਦੀ ਮੰਗ ਕੀਤੀ ਸੀ¢ ਇਸਲਾਮ ਗੰਜ ਦੇ 34 ਸਾਲਾ ਸ਼ਿਕਾਇਤਕਰਤਾ ਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਸਨ ¢ ਹੁਣ, ਪੁਲਿਸ ਨੇ ਦੋਸ਼ੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਐਡਹਾਕ ਆਧਾਰ 'ਤੇ ਭਗਵਾਨ ਮਹਾਂਵੀਰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਕੰਮ ਕਰਦਾ ਹੈ ¢ ਅਕਤੂਬਰ 2023 ਵਿਚ ਉਹ ਸਥਾਈ ਨÏਕਰੀ ਪ੍ਰਾਪਤ ਕਰਨ ਲਈ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੋਂ ਮਦਦ ਲੈਣ ਲਈ ਉਨ੍ਹਾਂ ਦੇ ਦਫ਼ਤਰ ਗਿਆ | ਸ਼ਿਕਾਇਤਕਰਤਾ ਨੇ ਕਿਹਾ ਕਿ ਵਿਧਾਇਕ ਦਫ਼ਤਰ ਵਿਚ ਮÏਜੂਦ ਨਹੀਂ ਸੀ¢ ਦੋਸ਼ੀ ਉਸ ਨੰੂ ਵਿਧਾਇਕ ਦੇ ਦਫ਼ਤਰ ਦੇ ਬਾਹਰ ਮਿਲਿਆ ਅਤੇ ਆਪਣੇ ਆਪ ਨੂੰ ਉਸ ਦੇ ਨਿੱਜੀ ਸਹਾਇਕ (ਪੀਏ) ਦੱਸਿਆ¢ ਕਥਿਤ ਦੋਸ਼ੀ ਨੇ ਨਗਰ ਨਿਗਮ ਵਿਚ ਕਲਰਕ ਦੀ ਨÏਕਰੀ ਦਿਵਾਉਣ ਦਾ ਵਾਅਦਾ ਕੀਤਾ ¢ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਪ੍ਰਭਜੋਤ ਸਿੰਘ, ਜੋ ਕਿ ਜਮਾਲਪੁਰ ਅਵਾਨਾ ਦਾ ਰਹਿਣ ਵਾਲਾ ਹੈ, ਨੂੰ ਦੋਸ਼ੀ ਨਾਲ ਮਿਲਾਇਆ, ਜੋ ਕਿ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਇਕ ਐਡਹਾਕ ਵਰਕਰ ਵੀ ਹੈ, ਨੇ ਨÏਕਰੀ ਲਈ ਸਾਡੇ 'ਚੋਂ ਹਰੇਕ ਤੋਂ 1.10 ਲੱਖ ਰੁਪਏ ਦੀ ਮੰਗ ਕੀਤੀ, ਉਸ ਦੱਸਿਆ ਕਿ 14 ਅਕਤੂਬਰ ਨੂੰ ਉਸ ਨੇ ਉਕਤ ਕਥਿਤ ਦੋਸ਼ੀ ਨੂੰ 49 ਹਜ਼ਾਰ ਰੁਪਏ ਦੇ ਦਿੱਤੇ ਜਦਕਿ ਉਸ ਦੇ ਦੋਸਤ ਨੇ ਉਸ ਨੂੰ 2000 ਰੁਪਏ ਦਿੱਤੇ | ਦੋਸ਼ੀ ਉਸ ਨਾਲ ਵਾਅਦਾ ਕਰਦਾ ਰਿਹਾ ਅਤੇ 25 ਮਾਰਚ, 2024 ਨੂੰ ਦੋਸ਼ੀ ਤੋਂ 20,000 ਰੁਪਏ ਅਤੇ 22 ਜੂਨ, 2024 ਨੂੰ 50,000 ਰੁਪਏ ਦੀ ਨਕਦੀ ਲੈ ਲਈ | ਰਮਨ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਨਾ ਤਾਂ ਉਸ ਨੂੰ ਨÏਕਰੀ ਦਿਵਾਈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਅਤੇ ਬਾਅਦ ਵਿਚ ਉਸ ਨੂੰ ਇਕ ਨਿਯੁਕਤੀ ਪੱਤਰ ਦੇ ਦਿੱਤਾ, ਜੋ ਕਿ ਜਾਂਚ ਦÏਰਾਨ ਜਾਅਲੀ ਪਾਇਆ ਗਿਆ | ਬਾਅਦ 'ਚ ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਤਾਂ ਢਾਈ ਸਾਲ ਦੀ ਜੱਦੋ-ਜਹਿਦ ਬਾਅਦ ਪੁਲਿਸ ਵਲੋਂ ਹੁਣ ਇਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਦੂਜੇ ਪਾਸੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਕਹਿਣਾ ਹੈ ਕਿ ਉਕਤ ਕਥਿਤ ਦੋਸ਼ੀ ਨੂੰ ਜਾਣਦਾ ਹੈ ਕਿਉਂਕਿ ਉਹ ਉਸ ਦੇ ਇਲਾਕੇ ਵਿਚ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦਾ ਉਸ ਨਾਲ ਕੋਈ ਸੰਬੰਧ ਨਹੀਂ ਹੈ ਕਥਿਤ ਦੋਸ਼ੀ ਵਲੋਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਖਾਤੇ 'ਤੇ ਵਿਧਾਇਕ ਦਾ ਹਲਕਾ ਦਫ਼ਤਰ ਇੰਚਾਰਜ ਦੱਸਿਆ ਗਿਆ ਹੈ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ¢
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ 'ਚ ਖ਼ਾਲੀ ਅਸਾਮੀਆਂ ਦਾ ਆਰ.ਟੀ.ਆਈ. ਰਾਹੀਂ ਧੀਮਾਨ ਨੇ ਕੀਤਾ ਖ਼ੁਲਾਸਾ ਅਗਲੀ ਖ਼ਬਰ ਇਟਲੀ ਵਿਖੇ ਨੌਜਵਾਨ ਨੂੰ ਪੰਜਾਬੀ ਏਜੰਟ ਵਲੋਂ ਧੋਖਾਧੜੀ ਕਰਨ ਉਪਰੰਤ ਝੂਠੇ ਅਗਵਾ ਦੇ ਕੇਸ 'ਚ ਫਸਾਇਆ
Ad Position 24