ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਦਫ਼ਤਰਾਂ 'ਚ ਖ਼ਾਲੀ ਪੋਸਟਾਂ ਵਰਕ ਕਲਚਰ ਦੀ ਤਬਾਹੀ ਤੇ ਲੋਕ ਸੇਵਾਵਾਂ ਦੀ ਬਰਬਾਦੀ ਦਾ ਸੰਦੇਸ਼ ਹੈ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ ਦੀ ਵਰਤੋਂ ਕਰਕੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਫ਼ਤਰ 'ਚੋਂ ਖ਼ਾਲੀ ਪੋਸਟਾਂ ਪ੍ਰਤੀ ਪ੍ਰਾਪਤ ਕੀਤੀ ਸੂਚਨਾ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਸੀਨੀਅਰ ਫਾਰਮੇਸੀ ਅਫ਼ਸਰ ਦੀਆਂ ਕੁਲ 13 ਪੋਸਟਾਂ 'ਚੋਂ 6 ਖ਼ਾਲੀ ਹਨ, ਫਾਰਮੇਸੀ ਅਫ਼ਸਰਾਂ ਦੀਆਂ ਕੁਲ 85 'ਚੋਂ 41 ਖ਼ਾਲੀ ਹਨ, ਅਪਥਾਲਮਿਕ ਅਫ਼ਸਰਾਂ ਦੀਆਂ 18 'ਚੋਂ 12 ਖ਼ਾਲੀ ਹਨ, ਅਪ੍ਰੇਸ਼ਨ ਥੀਏਟਰ ਅਸਿਸਟੈਂਟ ਦੀਆਂ ਕੁਲ 13 'ਚੋਂ 7 ਖ਼ਾਲੀ ਹਨ, ਸਿਵਲ ਹਸਪਤਾਲ 'ਚ ਨਰਸਿੰਗ ਸਿਸਟਰ 22 'ਚੋਂ 4 ਖ਼ਾਲੀ, ਸਟਾਫ਼ ਨਰਸ ਦੀਆਂ 243 'ਚੋਂ 79 ਖ਼ਾਲੀ, ਮੇਟਰਨ 4 'ਚੋਂ 3 ਖ਼ਾਲੀ ਰੱਖੀਆਂ ਗਈਆਂ ਹਨ | ਹੋਰ ਤੇ ਹੋਰ ਲੈਬ ਐਕਨੀਸ਼ੀਅਨਾ ਦੀਆਂ ਕੁਲ 93 ਪੋਸਟਾਂ 'ਚੋਂ 40 ਖ਼ਾਲੀ, ਮਲਟੀਪਰਪਜ਼ ਹੈਲਥ ਸੁਪਵਾਇਜਰ ਦੀਆਂ ਕੁਲ 52 'ਚੋਂ 6 ਖ਼ਾਲੀ, ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਕੁਲ 222 'ਚੋਂ 16 ਖ਼ਾਲੀ ਹਨ | ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਮੈਡੀਕਲ ਅਫ਼ਸਰ (ਜਨਰਲ) 39 'ਚੋਂ 24 ਖ਼ਾਲੀ, ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ 30 'ਚੋਂ 4 ਖ਼ਾਲੀ ਹਨ, ਐੱਸ. ਡੀ. ਐੱਚ. ਦਸੂਹਾ ਵਿਚ ਮੈਡੀਕਲ ਅਫ਼ਸਰ ਜਨਰਲ 27 'ਚੋਂ 18 ਖ਼ਾਲੀ, ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ 19 'ਚੋਂ 01 ਖ਼ਾਲੀ ਹਨ | ਐੱਸ. ਡੀ. ਐੱਚ. ਮੁਕੇਰੀਆਂ 'ਚ ਮੈਡੀਕਲ ਅਫ਼ਸਰ (ਜ) 27 'ਚੋਂ 13 ਖ਼ਾਲੀ, ਮੈਡੀਕਲ ਅਫ਼ਸਰ (ਸਪੈਸ਼ਲਿਸਟ) ਦੀਆਂ 13 'ਚੋਂ 1 ਖ਼ਾਲੀ ਹਨ | ਐੱਸ. ਡੀ. ਐੱਚ. ਗੜ੍ਹਸ਼ੰਕਰ 'ਚ ਮੈਡੀਕਲ ਅਫ਼ਸਰ (ਜ) ਦੀਆਂ ਕੁਲ 27 'ਚੋਂ 16 ਖ਼ਾਲੀ, ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ ਕੁਲ 13 'ਚੋਂ 9 ਖ਼ਾਲੀ ਹਨ | ਪੀ. ਐੱਚ. ਸੀ. ਬੁੱਢਾਬੜ 'ਚ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਦੀਆਂ ਕੁਲ 5 ਪੋਸਟਾਂ 'ਚੋਂ 4 ਖ਼ਾਲੀ, ਮੈਡੀਕਲ ਅਫ਼ਸਰ ਡੈਂਟਲ 1 'ਚੋਂ 1 ਖ਼ਾਲੀ ਹਨ | ਪੀ. ਐੱਚ. ਸੀ. ਭੂੰਗਾ ਮੈਡੀਕਲ ਅਫ਼ਸਰ ਸਪੈਸ਼ਲਿਸਟ 5 'ਚੋਂ 3 ਖ਼ਾਲੀ ਹਨ | ਸੀ. ਐੱਚ. ਸੀ. ਹਰਿਆਣਾ ਬਲਾਕ ਕੁਲ 5 'ਚੋਂ 4 ਖ਼ਾਲੀ ਹਨ | ਪੀ. ਐੱਚ. ਸੀ. ਚੱਕੋਵਾਲ 'ਚ ਕੁਲ ਮੈਡੀਕਲ ਅਫ਼ਸਰ ਡੈਂਟਲ 1 'ਚੋਂ 1 ਖ਼ਾਲੀ ਹਨ | ਸੀ. ਐੱਚ. ਸੀ. ਸ਼ਾਮਚੁਰਾਸੀ ਵਿਚ ਮੈਡੀਕਲ ਅਫ਼ਸਰਾਂ ਸਪੈਸ਼ਲਿਸਟ ਦੀਆਂ ਕੁਲ 5 'ਚੋਂ 2 ਖ਼ਾਲੀ ਹਨ | ਪੀ. ਐੱਚ. ਸੀ. ਹਾਰਟਾ ਬਡਲਾ 'ਚ ਮੈਡੀਕਲ ਸਪੈਸ਼ਲਿਸਟ ਦੀਆਂ ਕੁਲ 5 'ਚੋਂ 1 ਖ਼ਾਲੀ ਹਨ | ਪੀ. ਐੱਚ. ਸੀ. ਹਾਜੀਪੁਰ 'ਚ ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ 5 'ਚੋਂ 3 ਖ਼ਾਲੀ ਹਨ | ਸੀ. ਐੱਚ. ਸੀ. ਭੋਲ ਕਲੋਤਾ ਬਲਾਕ 'ਚ ਮੈਡੀਕਲ ਅਫ਼ਸਰ ਸਪੈਸ਼ਲਿਸਟ 5 'ਚੋਂ 3 ਖ਼ਾਲੀ ਹਨ | ਸੀ. ਐੱਚ. ਸੀ. ਕਮਾਹੀ ਦੇਵੀ ਮੈਡੀਕਲ ਅਫ਼ਸਰ ਸਪੈਸ਼ਲਿਸਟ 5 'ਚੋਂ 3 ਖ਼ਾਲੀ ਹਨ | ਪੀ. ਐਚ. ਸੀ. ਮੰਡ ਭੰਡੇਰ 'ਚ ਮੈਡੀਕਲ ਅਫ਼ਸਰ ਸਪੈਸ਼ਲਿਸਟ 5 'ਚੋਂ 1 ਖ਼ਾਲੀ ਹਨ | ਪੀ. ਐੱਚ. ਸੀ. ਪੋਸੀ 'ਚ ਐਸ. ਐਮ. ਓ. 1 'ਚੋਂ 1 ਖ਼ਾਲੀ, ਮੈਡੀਕਲ ਅਫ਼ਸਰ (ਜ) 1 'ਚੋਂ 1 ਖ਼ਾਲੀ ਹੈ | ਸੀ. ਐਚ. ਸੀ. ਬੀਣੇਵਾਲ 'ਚ ਮੈਡੀਕਲ ਅਫ਼ਸਰ ਸਪੈਸ਼ਲਿਸਟ 5 'ਚੋਂ 4 ਖ਼ਾਲੀ, ਮੈਡੀਕਲ ਅਫ਼ਸਰ ਡੈਂਟਲ 1 'ਚੋਂ 1 ਖ਼ਾਲੀ ਹੈ | ਪੀ. ਐੱਚ. ਸੀ. ਟਾਂਡਾ ਮੈਡੀਕਲ ਅਫ਼ਸਰ ਡੈਂਟਲ 1 'ਚੋਂ 1 ਖ਼ਾਲੀ ਹੈ | ਪੀ. ਐੱਚ. ਸੀ. ਪਾਲਦੀ 'ਚ ਐੱਸ. ਐਮ. ਓ. 1 'ਚੋਂ 1 ਖ਼ਾਲੀ, ਮੈਡੀਕਲ ਅਫ਼ਸਰ (ਜ) 2 'ਚੋਂ 1 ਖ਼ਾਲੀ ਹੈ ਤੇ ਸੀ. ਐੱਚ. ਸੀ. ਮਾਹਿਲਪੁਰ 'ਚ ਮੈਡੀਕਲ ਅਫ਼ਸਰ ਸਪੈਸ਼ਲਿਸਟ 5 'ਚੋਂ 1 ਖ਼ਾਲੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਪੂਰੇ ਸਿਹਤ ਵਿਭਾਗ ਵਿਚ ਕੁਲ 523 'ਚੋਂ 325 ਖ਼ਾਲੀ ਪਈਆਂ ਹਨ ਤੇ 1 ਅਸਾਮੀ ਕੰਟਰੈਕਚੂਅਲ ਦੀ ਵੀ ਖ਼ਾਲੀ ਹੈ | ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ ਕੁਲ ਪੋਸਟਾਂ 256 'ਚੋਂ 79 ਪੋਸਟਾਂ ਖ਼ਾਲੀ ਪਈਆਂ ਹਨ |
ਸਿਹਤ ਵਿਭਾਗ 'ਚ ਖ਼ਾਲੀ ਅਸਾਮੀਆਂ ਦਾ ਆਰ.ਟੀ.ਆਈ. ਰਾਹੀਂ ਧੀਮਾਨ ਨੇ ਕੀਤਾ ਖ਼ੁਲਾਸਾ
ਅਜੀਤ ਡੈਸਕ
09-05-2026