25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਈ.ਐੱਮ.ਐੱਫ. ਵਲੋਂ ਪਾਕਿ ਨੂੰ 1.2 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ <br/>

Ad Position 21
No active advertisement
ਅਜੀਤ ਡੈਸਕ 10-05-2026
ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਤੋਂ ਮਿਲੀ 1.2 ਅਰਬ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ ਨਾਲ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 17 ਅਰਬ ਤੋਂ ਵੱਧ ਹੋ ਜਾਵੇਗਾ | ਹਾਲਾਂਕਿ, ਕਰਜ਼ੇ ਦੀਆਂ ਇਨ੍ਹਾਂ ਕਿਸ਼ਤਾਂ ਨਾਲ ਜਨਤਾ 'ਤੇ ਟੈਕਸ ਤੇ ਮਹਿੰਗਾਈ ਦੇ ਬੋਝ 'ਚ ਵਾਧਾ ਹੋਣਾ ਤੈਅ ਹੈ, ਕਿਉਂਕਿ ਪਾਕਿ ਸਰਕਾਰ ਨੇ ਕੌਮਾਂਤਰੀ ਰਿਣ ਸੰਸਥਾ ਨਾਲ ਸਖ਼ਤ ਬਜਟ ਬਣਾਈ ਰੱਖਣ ਦਾ ਵਾਅਦਾ ਕੀਤਾ ਹੈ | ਜਾਣਕਾਰੀ ਅਨੁਸਾਰ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿ ਲਈ ਆਈ. ਐੱਮ. ਐੱਫ. ਦੇ ਕਾਰਜਕਾਰੀ ਬੋਰਡ ਨੇ 1.2 ਅਰਬ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ | ਇਹ ਰਕਮ ਦੋ ਵੱਖ-ਵੱਖ ਵਿੱਤੀ ਪ੍ਰੋਗਰਾਮਾਂ ਦੇ ਤਹਿਤ ਜਾਰੀ ਕੀਤੀ ਜਾ ਰਹੀ ਹੈ | ਸਤੰਬਰ 2024 'ਚ ਆਈ. ਐੱਮ. ਐੱਫ. ਨੇ ਪਾਕਿ ਨੂੰ 37 ਮਹੀਨਿਆਂ ਲਈ ਐਕਸਟੈਂਡਡ ਫ਼ੰਡ ਸਹੂਲਤ (ਈ. ਐੱਫ. ਐੱਫ.) ਤਹਿਤ 7 ਅਰਬ ਡਾਲਰ ਦੇਣ 'ਤੇ ਸਹਿਮਤੀ ਪ੍ਰਗਟਾਈ ਸੀ | ਤਾਜ਼ਾ ਪ੍ਰਵਾਨਗੀ ਅਨੁਸਾਰ ਪਾਕਿ ਨੂੰ ਈ. ਐੱਫ. ਐੱਫ. ਦੇ ਤਹਿਤ ਲਗਭਗ 1 ਅਰਬ ਡਾਲਰ ਪ੍ਰਾਪਤ ਹੋਣਗੇ | ਇਸ ਤੋਂ ਇਲਾਵਾ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਲਚਕੀਲਾਪਣ ਤੇ ਸਥਿਰਤਾ ਸਹੂਲਤ ਦੇ ਤਹਿਤ 20 ਕਰੋੜ ਡਾਲਰ ਦਿੱਤੇ ਜਾਣਗੇ | ਹੁਣ ਤੱਕ, ਪਾਕਿ ਨੂੰ ਕੁੱਲ 8.4 ਅਰਬ ਡਾਲਰ 'ਚੋਂ ਦੋ ਕਰਜ਼ਾ ਪੈਕੇਜਾਂ ਰਾਹੀਂ 4.5 ਅਰਬ ਡਾਲਰ ਪ੍ਰਾਪਤ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਤਾਜ਼ਾ ਕਰਜ਼ੇ ਦੀ ਇਹ ਰਕਮ ਅਗਲੇ ਹਫ਼ਤੇ ਦੇ ਸ਼ੁਰੂ 'ਚ ਜਾਰੀ ਕੀਤੀ ਜਾਵੇਗੀ | ਪਾਕਿ ਨੇ ਆਈ. ਐੱਮ. ਐੱਫ. ਨਾਲ ਵਾਅਦਾ ਕੀਤਾ ਹੈ ਕਿ ਉਹ ਮੱਧ ਪੂਰਬ ਟਕਰਾਅ ਦੇ ਬਾਵਜੂਦ ਵਿੱਤੀ ਟੀਚਿਆਂ ਤੋਂ ਨਹੀਂ ਭਟਕੇਗਾ | ਸਰਕਾਰ 3.4 ਖਰਬ ਰੁਪਏ ਦੇ ਪ੍ਰਾਇਮਰੀ ਬਜਟ ਸਰਪਲੱਸ ਟੀਚੇ ਨੂੰ ਪ੍ਰਾਪਤ ਕਰੇਗੀ ਅਤੇ ਆਉਣ ਵਾਲਾ ਬਜਟ ਵੀ ਆਈ. ਐੱਮ. ਐੱਫ. ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ 414.58 ਰੁਪਏ ਪ੍ਰਤੀ ਲੀਟਰ ਹੋਈ ਹਾਈ-ਸਪੀਡ ਡੀਜ਼ਲ ਦੀ ਕੀਮਤ <br/> ਅਗਲੀ ਖ਼ਬਰ ਪਾਕਿ 'ਚ ਮਾਰੇ ਗਏ ਟੀ. ਟੀ. ਪੀ. ਦੇ 5 ਅੱਤਵਾਦੀ <br/>
Ad Position 24