25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਜ਼ਾਰ ਸਾਲਾਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ ਮੰਦਰ <br/>

Ad Position 21
No active advertisement
ਅਜੀਤ ਡੈਸਕ 10-05-2026
ਜਲੰਧਰ, 9 ਮਈ (ਅਜੀਤ ਬਿਊਰੋ)-ਭਾਰਤੀ ਸਮਾਜ ਸਾਡੀ ਪ੍ਰਾਚੀਨ ਸੱਭਿਅਤਾ ਤੇ ਸੱਭਿਆਚਾਰ ਦਾ ਅਟੁੱਟ ਸੰਗਮ ਹੈ | ਸਾਡੇ ਦੇਸ਼ 'ਚ ਅਨੇਕਾਂ ਅਜਿਹੇ ਪੂਜਨੀਕ ਸਥਾਨ ਹਨ ਜੋ ਸਾਡੀ ਆਸਥਾ ਅਤੇ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਦੇ ਹਨ | ਗੁਜਰਾਤ ਸਥਿਤ ਸੋਮਨਾਥ ਮੰਦਿਰ ਕੇਵਲ ਇਕ ਪੂਜਾ ਦਾ ਸਥਾਨ ਨਹੀਂ ਹੈ, ਸਗੋਂ ਇਹ ਭਾਰਤ ਦੇ ਅਧਿਆਤਮਕ ਸੰਕਲਪ ਦਾ ਜੀਵੰਤ ਪ੍ਰਤੀਕ ਹੈ | ਭਗਵਾਨ ਸ਼ਿਵ ਦੇ 12 ਆਦਿ ਜੋਤਿਰਲਿੰਗਾਂ ਵਿਚੋਂ ਪਹਿਲਾ ਸਥਾਨ ਰੱਖਣ ਵਾਲਾ ਸੋਮਨਾਥ ਮੰਦਿਰ, ਭਾਰਤ ਦੇ ਪਵਿੱਤਰ ਭੁਗੋਲ ਵਿਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ | ਇਹ ਹਰੇਕ ਭਾਰਤੀ ਦੇ ਜੀਵਨ ਵਿਚ ਰਚਿਆ ਵਚਿਆ ਹੋਇਆ ਹੈ, ਜਿਸਦੇ ਬਿਨ੍ਹਾਂ ਉਹ ਆਪਣੀ ਹੋਂਦ ਦੀ ਕਲਪਨਾ ਨਹੀਂ ਕਰ ਸਕਦਾ | ਇਹ ਬਹੁਤ ਹੀ ਮਾਣ ਵਾਲਾ ਮੌਕਾ ਹੈ ਕਿ ਸੋਮਨਾਥ ਮੰਦਿਰ ਦੇ ਸੰਦਰਭ ਵਿਚ ਅੱਜ ਮੈਂ ਆਪਣੇ ਵਿਚਾਰ ਸਾਂਝੇ ਕਰ ਰਿਹਾਂ ਹਾਂ | ਭਾਰਤ ਸਰਕਾਰ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਇਸ ਪਵਿੱਤਰ ਕਾਰਜ ਵਿਚ ਆਪਣਾ ਸਹਿਯੋਗ ਦੇ ਰਹੀ ਹੈ, ਜਿਵੇਂ ਕਿ ਭਾਰਤ ਸਰਕਾਰ 8 ਮਈ ਤੋਂ 11 ਮਈ 2026 ਤੱਕ ਸੋਮਨਾਥ ਸਵਾਭੀਮਾਨ ਪਰਵ ਦੇ ਰੂਪ ਵਿਚ ਮਨਾ ਰਹੀ ਹੈ, ਜੋ ਕਿ ਸੋਮਨਾਥ ਮੰਦਿਰ 'ਤੇ ਹੋਏ ਪਹਿਲੇ ਹਮਲੇ ਦੇ ਹਜ਼ਾਰ ਸਾਲ ਬਾਅਦ ਵੀ ਮੰਦਿਰ ਦੇਸਦੀਵੀ ਅਤੇ ਅਵਿਨਾਸ਼ੀ ਹੋਣ ਦਾ ਦਿਨ ਸੀ | ਇਸ ਮੰਦਿਰ ਨੇ ਸਦੀਆਂ ਤੱਕ ਹਮਲਿਆਂ ਤੇ ਮੁੜ ਨਿਰਮਾਣ ਦਾ ਇੱਕ ਅਦਭੁਦ ਇਤਿਹਾਸ ਦੇਖਿਆ ਹੈ | ਸਾਲ 1026 ਵਿਚ ਹੋਏ ਹਮਲੇ ਤੋਂ ਬਾਅਦ ਵੀ ਹਰ ਵਾਰ ਇਸ ਦਾ ਮੁੜ ਨਿਰਮਾਣ ਹੋਇਆ, ਜੋ ਭਾਰਤੀ ਸਮਾਜ ਦੀ ਅਟੁੱਟ ਆਸਥਾ ਤੇ ਸੱਭਿਆਚਾਰਕ ਚੇਤਨਾ ਦਾ ਪ੍ਰਮਾਣ ਹੈ | ਅਜ਼ਾਦੀ ਤੋਂ ਬਾਅਦ ਸਰਦਾਰ ਵਲੱਭ ਭਾਈ ਪਟੇਲ ਦੇ ਯਤਨਾਂ ਸਦਕਾ ਮੰਦਿਰ ਦਾ ਮੁੜ ਨਿਰਮਾਣ ਹੋਇਆ ਤੇ 11 ਮਈ 1951 ਨੂੰ ਇਸ ਦਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਸੰਪੰਨ ਹੋਇਆ, ਜੋ ਭਾਰਤ ਦੇ ਸੱਭਿਆਚਾਰਕ ਸਵਾਭੀਮਾਨ ਦਾ ਪ੍ਰਤੀਕ ਬਣਿਆ | ਇਸ ਦਿਨ ਨੂੰ ਮਨਾਉਣ ਦਾ ਇਹ ਮੁੱਖ ਉਦੇਸ਼ ਹੈ ਕਿ ਕਿੰਨੇ ਹੀ ਉਤਾਰ ਚੜ੍ਹਾਅ ਆਏ ਪਰ ਸੋਮਨਾਥ ਸਾਡੀ ਅਟੁੱਟ ਆਸਥਾ ਦਾ ਪ੍ਰਤੀਕ ਸੀ ਤੇ ਰਹੇਗਾ | 1940 ਦੇ ਦਹਾਕੇ 'ਚ ਅਜ਼ਾਦੀ ਦੀ ਭਾਵਨਾ ਪੂਰੇ ਭਾਰਤ ਵਿਚ ਫੈਲ ਰਹੀ ਸੀ, ਸਰਦਾਰ ਪਟੇਲ ਜਿਹੇ ਮਹਾਨ ਨੇਤਾਵਾਂ ਦੀ ਅਗਵਾਈ 'ਚ ਸੁਤੰਤਰ ਭਾਰਤ ਦੀ ਨੀਂਹ ਰੱਖੀ ਜਾ ਰਹੀ ਸੀ | ਅਜਿਹੇ ਵਿਚ ਉਨ੍ਹਾਂ ਨੂੰ ਸੋਮਨਾਥ ਮੰਦਿਰ ਦੀ ਦੁਰਦਸ਼ਾ ਦੁਖੀ ਕਰ ਰਹੀ ਸੀ | 13 ਨਵੰਬਰ 1947 ਨੂੰ ਦਿਵਾਲੀ ਦੇ ਮੌਕੇ ਸਰਦਾਰ ਪਟੇਲ ਨੇ ਸੋਮਨਾਥ ਦੇ ਖੰਡਰ ਹੋਏ ਅਵਸੇਸ਼ਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਮੁੰਦਰ ਦਾ ਜਲ ਹੱਥਾਂ ਵਿਚ ਲੈ ਕੇ ਸੰਕਲਪ ਲਿਆ ਸੀ 'ਇਸ (ਗੁਜਰਾਤੀ) ਨਵੇਂ ਸਾਲ 'ਤੇ ਸਾਡਾ ਸੰਕਲਪ ਹੈ ਕਿ ਸੋਮਨਾਥ ਦਾ ਮੁੜ-ਨਿਰਮਾਣ ਹੋਵੇਗਾ ਸੋ ਰਾਸ਼ਟਰ ਦੇ ਲੋਕਾਂ ਨੂੰ ਇਸਦੇ ਲਈ ਹਰ ਤਰ੍ਹਾਂ ਨਾਲ ਆਪਣਾ ਯੋਗਦਾਨ ਦੇਣਾ ਹੋਵੇਗਾ |' ਇਹ ਇੱਕ ਪਵਿੱਤਰ ਕਾਰਜ ਹੈ ਜਿਸ ਵਿਚ ਹਰ ਕਿਸੇ ਨੂੰ ਯੋਗਦਾਨ ਦੇਣਾ ਹੋਵੇਗਾ | ਉਨ੍ਹਾਂ ਦੇ ਇਸ ਸੱਦੇ ਨੇ ਨਾ ਸਿਰਫ਼ ਗੁਜਾਰਤ ਨੂੰ ਬਲਕਿ ਪੂਰੇ ਭਾਰਤ ਨੂੰ ਉਤਸ਼ਾਹ ਨਾਲ ਭਰ ਦਿੱਤਾ | ਬਦਕਿਸਮਤੀ ਨਾਲ ਸਰਦਾਰ ਪਟੇਲ ਆਪਣੇ ਉਸ ਸੁਪਨੇ ਨੂੰ ਸਾਕਾਰ ਹੁੰਦਾ ਨਹੀਂ ਵੇਖ ਸਕੇ, ਜਿਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸੀ | ਇਸ ਤੋਂ ਪਹਿਲਾਂ ਕਿ ਸੋਮਨਾਥ ਮੰਦਿਰ ਆਪਣੇ ਭਗਤਾਂ ਲਈ ਖੁਲ੍ਹਦਾ, ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪਵਿੱਤਰ ਮੌਕੇ 'ਤੇ ਸੋਮਨਾਥ ਦੇ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟ ਕੀਤੀ ਹੈ, ਕਿਉਂਕਿ ਬੀਤੇ 75 ਸਾਲਾਂ ਵਿਚ ਇਹ ਮੰਦਿਰ ਕੇਵਲ ਮੁੜ-ਨਿਰਮਾਣ ਦਾ ਹੀ ਪ੍ਰਤੀਕ ਨਹੀਂ ਰਿਹਾ, ਬਲਕਿ ਭਾਰਤ ਦੇ ਸੱਭਿਆਚਾਰਕ ਭਰੋਸੇ ਤੇ ਅਟੁੱਟ ਆਸਥਾ ਦਾ ਸਸ਼ਕਤ ਕੇਂਦਰ ਬਣ ਕੇ ਉਭਰਿਆ ਹੈ | ਨਰਿੰਦਰ ਮੋਦੀ, ਸ੍ਰੀ ਸੋਮਨਾਥ ਟਰੱਸਟ ਦੇ ਪ੍ਰਧਾਨ ਵੀ ਹਨ, ਉਨ੍ਹਾਂ ਨੇ ਪ੍ਰਧਾਨ ਹੋਣ ਦੇ ਨਾਤੇ ਵੀ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ | ਅੱਜ ਸੋਮਨਾਥ ਮੰਦਿਰ ਸ਼ਾਨਦਾਰ ਵਸਤੂਕਲਾ, ਅਧਿਆਤਮਕ ਊਰਜਾ ਅਤੇ ਸੱਭਿਆਚਾਰਕ ਵਿਰਾਸਤ ਦਾ ਵਿਲੱਖਣ ਸੰਗਮ ਹੈ | ਇਹ ਕੇਵਲ ਇੱਕ ਮੰਦਿਰ ਨਹੀਂ ਬਲਕਿ ਦੇਸ਼ ਦੀ ਆਤਮਾ ਨਾਲ ਜੁੜਿਆ ਇੱਕ ਜੀਵੰਤ ਤੀਰਥ ਹੈ, ਜੋ ਹਰ ਦਿਨ ਲੱਖਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਧਾਰਮਿਕ ਤੇ ਤੀਰਥ ਸਥਾਨਾਂ ਨੂੰ ਵਿਸ਼ਵ ਪ੍ਰਸਿੱਧ ਬਣਾ ਕੇ ਹਿੰਦੂ ਧਰਮ ਨੂੰ ਇੱਕ ਮਜ਼ਬੂਤ ਪ੍ਰਤੀਨਿੱਧਤਾ ਦਿੱਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸੱਦਾ ਦਿੱਤਾ ਹੈ ਕਿ ਸੋਮਨਾਥ ਦੇ ਦਰਸ਼ਨ ਕਰਨ ਨਾਲ ਸਾਨੂੰ ਉਸ ਅਪਰਾਜਿਤ ਆਤਮਾ ਦਾ ਅਨੁਭਵ ਹੋਵੇਗਾ ਜਿਸ ਨੇ ਹਰ ਜ਼ਖ਼ਮ ਦੇ ਬਾਵਜੂਦ ਆਪਣੀ ਪਛਾਣ ਤੇ ਸੱਭਿਆਚਾਰ ਨੂੰ ਕਾਇਮ ਰੱਖਿਆ | ਸਾਡੀ ਵਿਰਾਸਤ ਐਨੀ ਅਮੀਰ ਤੇ ਜੀਵੰਤ ਹੈ ਕਿ ਅੱਜ ਭਾਰਤ ਵਿਸ਼ਵ ਸ਼ਕਤੀ ਬਣਨ ਲਈ ਤਿਆਰ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਕਾਰਨ ਇਕ ਵਿਅਕਤੀ ਦਾ ਕਤਲ <br/> ਅਗਲੀ ਖ਼ਬਰ ਅਕਾਲੀ ਦਲ (ਅ) ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਤਤਕਾਲੀ ਜਨਰਲ ਸਕੱਤਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਅ...
Ad Position 24