25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

40 ਹਜ਼ਾਰ ਪ੍ਰੀ-ਪੇਡ ਬਿਜਲੀ ਮੀਟਰ ਲੱਗਣ ਨਾਲ ਪਾਵਰਕਾਮ ਦੇ ਬਚਣਗੇ ਕਰੋੜਾਂ ਰੁਪਏ <br/>

Ad Position 21
No active advertisement
ਅਜੀਤ ਡੈਸਕ 10-05-2026
ਸੂਬੇ ਵਿਚ ਬਿਜਲੀ ਚੋਰੀ ਰੋਕਣ ਲਈ ਵੀ ਪਾਵਰਕਾਮ ਨੂੰ ਉਠਾਉਣੇ ਪੈਣਗੇ ਸਖ਼ਤ ਕਦਮ
ਸ਼ਿਵ ਸ਼ਰਮਾ
ਜਲੰਧਰ, 9 ਮਈ-ਸੂਬੇ ਵਿਚ ਸਰਕਾਰੀ ਦਫ਼ਤਰਾਂ ਤੋਂ ਬਿਜਲੀ ਬਿੱਲਾਂ ਦੀ ਪੂਰੀ ਰਕਮ ਨਾ ਆਉਣੀ ਪਾਵਰਕਾਮ ਲਈ ਹਮੇਸ਼ਾਂ ਹੀ ਚਿੰਤਾ ਦਾ ਵਿਸ਼ਾ ਬਣਦਾ ਰਿਹਾ ਹੈ ਤੇ ਸਰਕਾਰੀ ਦਫ਼ਤਰਾਂ ਵੱਲ ਪਾਵਰਕਾਮ ਦੇ ਕਰੋੜਾਂ ਰੁਪਏ ਬਕਾਏ ਹੋਣ ਕਰਕੇ ਪਾਵਰਕਾਮ ਦੀ ਆਮਦਨ ਵੀ ਪ੍ਰਭਾਵਿਤ ਰਹਿੰਦੀ ਸੀ ਪਰ ਪਾਵਰਕਾਮ ਨੇ ਹੁਣ ਤੱਕ ਸਰਕਾਰੀ ਦਫ਼ਤਰਾਂ 'ਤੇ 40 ਹਜ਼ਾਰ ਦੇ ਕਰੀਬ ਪ੍ਰੀ-ਪੇਡ ਮੀਟਰ ਲਗਾ ਲਏ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਆਮਦਨ ਵਿਚ ਵਾਧਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਪਾਵਰਕਾਮ ਨੇ ਫਰਵਰੀ ਮਹੀਨੇ ਵਿਚ ਸਰਕਾਰੀ ਦਫ਼ਤਰਾਂ ਵਿਚ ਪ੍ਰੀ-ਪੇਡ ਮੀਟਰ ਲਗਾਉਣ ਦੀ ਯੋਜਨਾ ਲਾਗੂ ਕਰ ਦਿੱਤੀ ਸੀ | ਇਸ ਦੇ ਨਾਲ ਹੀ ਜੇਕਰ ਸਮੇਂ ਸਿਰ ਇਨ੍ਹਾਂ ਪ੍ਰੀ-ਪੇਡ ਮੀਟਰਾਂ ਨੂੰ ਰੀਚਾਰਜ ਨਹੀਂ ਕੀਤਾ ਜਾਂਦਾ ਹੈ ਤਾਂ ਆਪਣੇ ਆਪ ਹੀ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ | ਉਂਜ ਪ੍ਰੀ-ਪੇਡ ਮੀਟਰ ਲੱਗਣ ਤੋਂ ਪਹਿਲਾਂ ਕੁੱਝ ਸਰਕਾਰੀ ਦਫ਼ਤਰਾਂ ਵਿਚ ਬਿਜਲੀ ਬੱਚਤ ਦੀ ਵੀ ਉਲੰਘਣਾ ਹੁੰਦੀ ਨਜ਼ਰ ਆ ਜਾਂਦੀ ਸੀ | ਮੀਡੀਆ ਵਿਚ ਵੀ ਕਈ ਵਾਰ ਕਈ ਸਰਕਾਰੀ ਦਫ਼ਤਰਾਂ ਵਿਚ ਪੱਖੇ, ਏ. ਸੀ. ਚੱਲਦਿਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਰਹੀਆਂ ਸਨ | ਮੌਜੂਦਾ 'ਆਪ' ਸਰਕਾਰ ਦੀ ਹਦਾਇਤ 'ਤੇ ਪਾਵਰਕਾਮ ਨੇ ਹੁਣ ਤੱਕ 40 ਹਜ਼ਾਰ ਬਿਜਲੀ ਦੇ ਪ੍ਰੀ-ਪੇਡ ਮੀਟਰ ਲਗਾ ਦਿੱਤੇ ਸਨ ਜਿਸ ਨਾਲ ਪਾਵਰਕਾਮ ਨੂੰ ਇਸ ਨਾਲ ਕਾਫੀ ਰਾਹਤ ਮਿਲੀ ਹੈ | ਹੁਣ ਸਰਕਾਰੀ ਦਫ਼ਤਰਾਂ ਵਿਚ ਰੀਚਾਰਜ ਕਰਵਾਉਣ ਦੇ ਨਾਲ ਹੀ ਬਿਜਲੀ ਸਪਲਾਈ ਚੱਲਿਆ ਕਰੇਗੀ ਨਹੀਂ ਤੇ ਪਾਵਰਕਾਮ ਵਲੋਂ ਹਸਪਤਾਲਾਂ ਨੂੰ ਛੱਡ ਕੇ ਬਿਜਲੀ ਸਪਲਾਈ ਬੰਦ ਹੋ ਜਾਵੇਗੀ | ਪਾਵਰਕਾਮ ਨੇ ਕੁੱਝ ਦਿਨ ਪਹਿਲਾਂ ਸਰਕਾਰੀ ਦਫ਼ਤਰਾਂ ਵਿਚ 1500 ਦੇ ਕਰੀਬ ਰੀਚਾਰਜ ਨਾ ਹੋਣ ਕਰਕੇ ਪ੍ਰੀ-ਪੇਡ ਮੀਟਰਾਂ ਦੀ ਸਪਲਾਈ ਬੰਦ ਕਰ ਦਿੱਤੀ ਸੀ ਪਰ ਪਾਵਰਕਾਮ ਸੂਤਰਾਂ ਦਾ ਕਹਿਣਾ ਸੀ ਜਿਨਾਂ ਦੀ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ, ਉਨ੍ਹਾਂ ਵਿਚ ਹੁਣ ਸਰਕਾਰੀ ਦਫ਼ਤਰਾਂ ਵਲੋਂ ਬਿਜਲੀ ਸਪਲਾਈ ਲਈ ਰੀਚਾਰਜ ਦੁਬਾਰਾ ਕਰਵਾਉਣੇ ਸ਼ੁਰੂ ਕਰਵਾ ਦਿੱਤੇ ਸਨ | ਸਰਕਾਰੀ ਦਫ਼ਤਰਾਂ ਵਿਚ ਬਿਜਲੀ ਪ੍ਰੀ-ਪੇਡ ਮੀਟਰ ਲੱਗਣ ਨਾਲ ਹੁਣ ਬਿਜਲੀ ਬੱਚਤ ਸਿਸਟਮ ਵੀ ਲਾਗੂ ਹੋਣ ਲੱਗ ਪਿਆ ਹੈ | ਇਸ ਨਾਲ ਬਿਜਲੀ ਦੀ ਮੰਗ ਵਿਚ ਕੁੱਝ ਕਮੀ ਵੀ ਦਰਜ ਕੀਤੀ ਜਾ ਸਕੇਗੀ | ਕਈ ਵਾਰ ਤਾਂ ਸਰਕਾਰੀ ਬਿਜਲੀ ਸਪਲਾਈ ਦੀ ਦੁਰਵਰਤੋਂ ਹੋਣ ਦੀ ਚਰਚਾ ਹੁੰਦੀ ਰਹਿੰਦੀ ਸੀ ਪਰ ਪ੍ਰੀ-ਪੇਡ ਮੀਟਰ ਲੱਗਣ ਨਾਲ ਪਾਵਰਕਾਮ ਨੂੰ ਕਾਫੀ ਚੈਨ ਆਉਣ ਲੱਗ ਪਿਆ ਹੈ ਜਦਕਿ ਹੁਣ ਪਾਵਰਕਾਮ ਲਈ ਵੱਡੀ ਚੁਨੌਤੀ ਸੂਬੇ ਵਿਚ ਹੁੰਦੀ ਬਿਜਲੀ ਚੋਰੀ ਨੂੰ ਵੀ ਸਖ਼ਤੀ ਨਾਲ ਰੋਕਣਾ ਹੈ | ਜੇਕਰ ਪਾਵਰਕਾਮ ਸੂਬੇ ਵਿਚ ਸਖ਼ਤੀ ਨਾਲ ਬਿਜਲੀ ਲੀਕੇਜ ਨੂੰ ਰੋਕ ਲੈਂਦਾ ਹੈ ਤਾਂ ਉਸ ਨੂੰ ਵਿੱਤੀ ਤੌਰ 'ਤੇ ਕਾਫੀ ਰਾਹਤ ਮਿਲ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ 13ਵੀਂ ਸਬ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ ਅਗਲੀ ਖ਼ਬਰ ਪਾਕਿ 'ਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ ਕਰਵਾਇਆ ਜਾਵੇਗਾ-ਬਿਸ਼ਨ ਸਿੰਘ...
Ad Position 24