ਤਿੰਨ ਰੋਜ਼ਾ 13ਵੀਂ ਸਬ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ
ਅਜੀਤ ਡੈਸਕ
10-05-2026
ਲੁਧਿਆਣਾ, 9 ਮਈ (ਜਤਿੰਦਰ ਭੰਬੀ)-ਲੁਧਿਆਣਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਵਲੋਂ ਪੰਜਾਬ ਬੇਸਬਾਲ ਐਸੋਸੀਏਸ਼ਨ ਦੀ ਅਗਵਾਈ 'ਚ ਤਿੰਨ ਰੋਜ਼ਾ 13ਵੀਂ ਸਬ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਵਿਖੇ ਕਰਵਾਈ ਗੲ | 11 ਮਈ ਤੱਕ ਚੱਲਣ ਵਾਲੇ ਇਨ੍ਹਾਂ ਮੈਚਾਂ ਦੇ ਪਹਿਲੇ ਦਿਨ ਲੜਕੀਆਂ ਦੇ ਮੈਚ ਹੋਏ ਤੇ ਲੜਕੀਆਂ ਦੇ ਵਰਗ ਵਿਚ ਕੁੱਲ 12 ਜ਼ਿਲਿ੍ਹਆਂ ਦੀਆਂ ਟੀਮਾਂ ਨੇ ਹਿੱਸਾ ਲਿਆ | ਪਹਿਲੇ ਮੈਚ ਵਿਚ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਜਲੰਧਰ ਨੂੰ 2-0 ਨਾਲ ਹਰਾਇਆ, ਜਿਸ ਵਿਚ ਗੁਰਕੀਰਤ ਤੇ ਹਰਲੀਨ ਨੇ 1-1 ਦੌੜ ਬਣਾਈ | ਦੂਜੇ ਮੈਚ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਬਰਨਾਲਾ ਨੂੰ 1-0 ਨਾਲ ਹਰਾਇਆ ਸਿਮਰਨ ਨੇ 1 ਦੌੜ ਬਣਾਈ, ਤੀਜੇ ਮੈਚ ਵਿਚ ਮੋਗਾ ਨੇ ਮਾਨਸਾ ਨੂੰ 2-0 ਨਾਲ ਹਰਾਇਆ | ਪਰਵੀਨ ਅਤੇ ਅਰਨਵਦੀਪ ਨੇ 1-1 ਦੌੜ ਬਣਾਈ | ਚੌਥੇ ਮੈਚ ਵਿਚ ਅੰਮਿ੍ਤਸਰ ਨੇ ਮਲੇਰਕੋਟਲਾ ਨੂੰ 5-0 ਨਾਲ ਹਰਾਇਆ ਮਾਨਸੀ, ਜਸਪ੍ਰੀਤ ਅਤੇ ਜੀਵਿਕਾ ਨੇ 1-1 ਦੌੜ ਬਣਾਈ | ਪੰਜਵੇਂ ਮੈਚ ਵਿਚ ਸੰਗਰੂਰ ਨੇ ਮਾਨਸਾ ਨੂੰ 1-0 ਦੇ ਸਕੋਰ ਨਾਲ ਹਰਾਇਆ ਸੁਮਨ ਨੇ 1ਦੌੜ ਬਣਾਈ | ਛੇਵੇਂ ਮੈਚ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਿਰੋਜ਼ਪੁਰ ਨੂੰ 15-3 ਦੇ ਸਕੋਰ ਨਾਲ ਹਰਾਇਆ ਸਿਮਰਨ, ਖ਼ੁਸ਼ਦੀਪ ਅਤੇ ਕੋਮਲ ਨੇ 2-2 ਦੌੜਾਂ ਬਣਾਈਆਂ | ਸੱਤਵੇਂ ਮੈਚ ਵਿਚ ਲੁਧਿਆਣਾ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ 5-0 ਦੇ ਸਕੋਰ ਨਾਲ ਹਰਾਇਆ ਰੂਪਾ ਅਤੇ ਗੁਰਸਿਮਰ ਨੇ 2-2 ਦੌੜਾਂ ਬਣਾਈਆਂ ਅਤੇ ਹਰਸ਼ਦੀਪ ਨੇ 1 ਦੌੜ ਬਣਾਈ | ਅੱਠਵੇਂ ਮੈਚ ਵਿਚ ਅੰਮਿ੍ਤਸਰ ਨੇ ਪਟਿਆਲਾ ਨੂੰ 10-0 ਦੇ ਸਕੋਰ ਨਾਲ ਹਰਾਇਆ ਮਾਨਸੀ, ਜੀਵਿਕਾ ਅਤੇ ਜਸਪ੍ਰੀਤ ਨੇ 2-2 ਦੌੜਾਂ ਬਣਾਈਆਂ | ਪਹਿਲੇ ਸੈਮੀਫਾਈਨਲ ਮੈਚ ਵਿਚ ਲੁਧਿਆਣਾ ਨੇ ਸੰਗਰੂਰ ਨੂੰ 11-1 ਦੇ ਸਕੋਰ ਨਾਲ ਹਰਾਇਆ ਰੂਪਾ, ਹਰਸ਼ ਅਤੇ ਗੁਰਸਿਮਰ ਨੇ 2-2 ਦੌੜਾਂ ਬਣਾਈਆਂ | ਸ਼ਾਨੂੰ ਤੇ ਰਾਜਵੀਰ ਨੇ 1-1 ਦੌੜ ਬਣਾਈ | ਦੂਜੇ ਸੈਮੀਫਾਈਨਲ ਮੈਚ ਵਿਚ ਅੰਮਿ੍ਤਸਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 12-0 ਦੇ ਸਕੋਰ ਨਾਲ ਹਰਾਇਆ ਮਾਨਸੀ, ਜਸਪ੍ਰੀਤ ਅਤੇ ਜੀਵਿਕਾ ਨੇ 2-2 ਦੌੜਾਂ ਬਣਾਈਆਂ | ਜੈਸਮੀਨ ਅਤੇ ਅੰਜਲੀ ਨੇ 1-1 ਦੌੜਾਂ ਬਣਾਈਆਂ | ਤੀਜੇ ਸਥਾਨ ਮੈਚ ਵਿਚ ਸੰਗਰੂਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 12-0 ਦੇ ਸਕੋਰ ਨਾਲ ਹਰਾਇਆ | ਸੁਮਨ ਅਤੇ ਸੁਖਦੀਪ ਨੇ 2-2 ਦੌੜਾਂ ਬਣਾਈਆਂ | ਫਾਈਨਲ ਮੈਚ ਵਿਚ ਲੁਧਿਆਣਾ ਨੇ ਇਕ ਤਰਫ਼ਾ ਸ਼੍ਰੀ ਅੰਮਿ੍ਤਸਰ ਦੀ ਟੀਮ ਨੂੰ 11-0 ਦੇ ਸਕੋਰ ਨਾਲ ਹਰਾਇਆ ਰੂਪਾ, ਹਰਸ਼ਦੀਪ ਅਤੇ ਗੁਰਸਿਮਰ ਨੇ 2-2 ਅਤੇ ਸ਼ਾਨੂੰ, ਰਾਜਵੀਰ ਅਤੇ ਮੇਗਨ ਨੇ 1-1 ਦੌੜਾਂ ਬਣਾਈਆਂ | ਇਸ ਖੇਡ ਸਮਾਰੋਹ ਦੇ ਮੁੱਖ ਮਹਿਮਾਨ ਹੇਮ ਪੁਸ਼ਪ ਸ਼ਰਮਾ ਕਮਾਡੈਂਟ ਸੀ.ਆਰ.ਪੀ.ਐਫ. ਨੇ ਸਾਰੀਆਂ ਜੇਤੂ ਟੀਮਾਂ ਨੂੰ ਇਨਾਮ ਦਿੱਤੇ | ਸੁਖਦੇਵ ਸਿੰਘ ਔਲਖ ਪ੍ਰਧਾਨ ਤੇ ਇੰਜੀਨੀਅਰ ਹਰਬੀਰ ਸਿੰਘ ਗਿੱਲ ਸਕੱਤਰ (ਪੰਜਾਬ ਬੇਸਬਾਲ ਐਸੋਸੀਏਸ਼ਨ), ਰਜਿੰਦਰ ਸਿੰਘ, ਕੁਲਵੰਤ ਕੌਰ, ਸਚਿਨ ਠਾਕੁਰ, ਅਭਿਜੀਤ ਸਿੰਘ, ਰਮਨਦੀਪ ਕੌਰ, ਰੇਸ਼ਮ ਸਿੰਘ ਸੰਗਰੂਰ ਤੋਂ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਹਨ |