17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦਿੱਲੀ-ਕੱਟੜਾ ਐਕਸਪੈੱ੍ਰਸ ਵੇਅ ਨੂੰ ਪਿਛਲੇ ਲੰਮੇ ਸਮੇਂ ਤੋਂ ਠਰੂਆ ਤੋਂ ਘੱਗਾ ਵਿਚਕਾਰ ਵਾਰ-ਵਾਰ ਬੰਦ ਕਰਨ ਦਾ ਚੱਲ ਰਿਹਾ ਸਿਲਸਿਲਾ

Ad Position 21
No active advertisement
ਅਜੀਤ ਡੈਸਕ 11-05-2026

• ਲੋਕ ਹੋ ਰਹੇ ਹਾਦਸਿਆਂ ਦੇ ਸ਼ਿਕਾਰ • ਟੋਲ ਪਲਾਜ਼ਾ ਵਾਲਿਆਂ ਵਲੋਂ ਆਪਣੇ ਨਿੱਜੀ ਫ਼ਾਇਦੇ ਹਿਤ ਇਹ ਸਭ ਕੀਤਾ ਜਾ ਰਿਹਾ-ਭਾਜਪਾ ਆਗੂ
ਖਨੌਰੀ, 10 ਮਈ (ਬਲਵਿੰਦਰ ਸਿੰਘ ਥਿੰਦ)-ਖਨੌਰੀ ਨੇੜਿਓਾ ਲੰਘਦੇ ਦਿੱਲੀ-ਕੱਟੜਾ ਐਕਸਪੈੱ੍ਰਸ ਵੇਅ ਨੂੰ ਪਿੰਡ ਗੁਲਜਾਰਪੁਰਾ ਠਰੂਆ ਅਤੇ ਘੱਗੇ ਦੇ ਵਿਚਕਾਰ ਕੁੱਝ ਲੋਕਾਂ ਵਲੋਂ ਆਪਣੇ ਕਥਿਤ ਨਿੱਜੀ ਫ਼ਾਇਦੇ ਹਿੱਤ ਅਕਸਰ ਹੀ ਰਾਤ ਸਮੇਂ ਮਿੱਟੀ ਸੁੱਟ ਕੇ ਬੰਦ ਕਰ ਦਿੱਤਾ ਜਾਂਦਾ ਹੈ | ਜਿਸ ਨਾਲ ਇਸ ਮਾਰਗ ਤੋਂ ਲੰਘਣ ਵਾਲੇ ਵਾਹਨਾਂ ਵਾਲਿਆਂ ਨੂੰ ਜਿੱਥੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਨਾਲ ਜਿੱਥੇ ਲੋਕਾਂ ਨੂੰ ਵੱਧ ਸਫ਼ਰ ਤੈਅ ਕਰਨਾ ਪੈਂਦਾ ਹੈ ਉੱਥੇ ਸਮੇਂ ਤਾਂ ਵੱਧ ਲੱਗਦਾ ਹੀ ਹੈ ਨਾਲ ਟੋਲ ਟੈਕਸ ਵੀ ਕਟਾਉਣਾ ਪੈਂਦਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਰਾਜ ਸਿੰਘ ਥੇੜ੍ਹੀ, ਹਰਜੀਤ ਸਿੰਘ ਅਤੇ ਕਈ ਹੋਰ ਲੋਕਾਂ ਦੇ ਦੱਸਣ ਮੁਤਾਬਿਕ ਇਹ ਸਾਰੀ ਖੇਡ ਪਿੰਡ ਪੈਂਦ ਵਿਖੇ ਸੰਗਰੂਰ ਦਿੱਲੀ ਮਾਰਗ ਨੰ. 52 'ਤੇ ਲੱਗੇ ਟੋਲ ਟੈਕਸ ਵਾਲਿਆਂ ਵਲੋਂ ਖੇਡੀ ਜਾ ਰਹੀ ਹੈ ਕਿਉਂਕਿ ਕਿ ਇਸ ਕੱਟੜਾ ਐਕਸਪੈੱ੍ਰਸ ਵੇਅ ਮਾਰਗ ਨੂੰ ਬੰਦ ਕਰ ਦੇਣ ਨਾਲ ਸਾਰੇ ਵਾਹਨਾਂ ਵਾਲਿਆਂ ਨੂੰ ਪੈਂਦ ਟੋਲ ਪਲਾਜ਼ਾ ਤੋਂ ਲੰਘਣਾ ਪਵੇਗਾ ਤੇ ਜਿਸ ਕਰ ਕੇ ਟੋਲ ਟੈਕਸ ਵਾਲਿਆਂ ਨੂੰ ਫ਼ਾਇਦਾ ਹੋਵੇਗਾ | ਇਸ ਮਾਰਗ 'ਤੇ ਲੰਘਣ ਵਾਲੇ ਲੋਕਾਂ ਨੇ ਦੱਸਿਆ ਕਿ ਕੱਲ੍ਹ ਵੀ ਰਾਤ ਨੂੰ ਇਸ ਮਾਰਗ ਨੂੰ ਮਿੱਟੀ ਸੁੱਟ ਕੇ ਬੰਦ ਕਰ ਦਿੱਤਾ ਗਿਆ ਸੀ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਇਲਾਕੇ ਦੇ ਲੋਕਾਂ ਦੀ ਸਹਾਇਤਾ ਨਾਲ ਕਰਾਹਿਆਂ ਨਾਲ ਐਕਸਪੈੱ੍ਰਸ ਵੇਅ ਤੋਂ ਮਿੱਟੀ ਹਟਾ ਕੇ ਇਸ ਮਾਰਗ ਨੂੰ ਖੋਲ੍ਹ ਦਿੱਤਾ ਗਿਆ ਸੀ ਤੇ ਆਵਾਜਾਈ ਚਾਲੂ ਹੋ ਗਈ ਸੀ ਪਰ ਰਾਤ ਨੂੰ ਫਿਰ ਇਸ ਮਾਰਗ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਇਸ ਐਕਸਪੈੱ੍ਰਸ ਵੇਅ ਮਾਰਗ ਤੋਂ ਲੰਘਣ ਵਾਲੇ ਵਾਹਨਾਂ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਇਸ ਮੌਕੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਾਇਣ ਸਿੰਘ ਨਰਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਤਾ ਲੱਗਾ ਹੈ ਕਿ ਟੋਲ ਪਲਾਜ਼ਾ ਵਾਲਿਆਂ ਵਲੋਂ ਆਪਣੇ ਨਿੱਜੀ ਫ਼ਾਇਦੇ ਹਿੱਤ ਇਹ ਸਭ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਪੈਂਦ ਵਿਚ ਕਿਸੇ ਸਿਆਸੀ ਆਗੂ ਦਾ ਹਿੱਸਾ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਐਕਸਪੈੱ੍ਰਸ ਵੇਅ ਨੂੰ ਬਣਾਉਣ ਵਾਲਿਆਂ ਨੇ ਵੀ ਕਿਹਾ ਕਿ ਇਹ ਐਕਸਪੈੱ੍ਰਸ ਵੇਅ ਟਰਾਇਲ ਲਈ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ ਅਤੇ ਸਾਡੇ ਵਲੋਂ ਕੋਈ ਬੰਦ ਨਹੀਂ ਕੀਤਾ ਜਾਂਦਾ | ਲੋਕਾਂ ਨੇ ਮੰਗ ਕੀਤੀ ਹੈ ਕਿ ਵਾਰ ਵਾਰ ਮਿੱਟੀ ਸੁੱਟ ਕੇ ਰੋਡ ਬੰਦ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਰਾਤ ਬਰਾਤੇ ਦੂਰ ਦੁਰਾਡੇ ਤੋਂ ਆਉਣ ਵਾਲੇ ਵਾਹਨਾਂ ਵਾਲਿਆਂ ਨੂੰ ਤੰਗ ਪੇ੍ਰਸ਼ਾਨ ਨਾਂ ਹੋਣਾ ਪਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਵਿਚ ਲਗਾਈ ਗਈ ਲੋਕ ਅਦਾਲਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਮਾਤਾ ਅੰਮਿ੍ਤਾ ਦੇਵੀ ਦੇ ਇਤਿਹਾਸ ਨੂੰ ਸਿਲੇਬਸ ਨਾਲ ਜੋੜਨ ਲਈ ਢੁਕਵੀਂ ਕਾਰਵਾ...
Ad Position 24